:

ਦਿੱਲੀ ਮੋਰਚੇ ਦੋਰਾਨ ਕੀਤੇ ਵਾਅਦੇ ਪੂਰੇ ਕਰੇ ਸਰਕਾਰ ਤੇ ਹਿੱਟ ਐਂ ਰਨ ਦਾ ਕਾਲਾ ਕਾਨੂੰਨ ਵਾਪਸ ਲਵੇ ਸਰਕਾਰ- ਸੀਰਾ ਛੀਨੀਵਾਲ www.samacharpunjab.com


ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆ ਜਿਲ੍ਹਾ ਬਰਨਾਲਾ ਦੀ ਮਹੀਨਾਂਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਗੁ: ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਰਾਤਰੀ ਜਥੇਬੰਦੀਆ ਦੇ ਸਹਿਯੋਗ ਨਾਲ 16 ਫਰਵਰੀ ਨੂੰ ਹੋ ਰਹੇ ਭਾਰਤ ਬੰਦ ਵਿੱਚ ਭਾਕਿਯੂ ਕਾਦੀਆ ਵੱਲੋ ਵੱਡੀ ਪੱਧਰ ਤੇ ਸਮੂਲੀਅਤ ਕੀਤੀ ਜਾਵੇਗੀ। ਤਹਿਸੀਲ ਪੱਧਰ ਤੇ ਜਿਲ੍ਹੇ ਬਰਨਾਲਾ ਅੰਦਰ ਵੱਖ ਵੱਖ ਥਾਵਾ ਮਹਿਲ ਕਲਾ,ਧਨੌਲਾ,ਤਪਾ,ਬਰਨਾਲਾ ਚ ਆਦਿ ਥਾਵਾ ਤੇ ਕਾਦੀਆ ਜਥੇਬੰਦੀ ਦੇ ਕਿਸਾਨ ਸੈਕੜਿਆ ਦੀ ਗਿਣਤੀ ਵਿਚ ਸਾਮਿਲ ਹੋਣਗੇ। ਉਹਨਾ ਦੱਸਿਆ ਕਿ ਅੱਜ ਮੀਟਿੰਗ ਕਰਕੇ ਆਗੂ ਤੇ ਵਰਕਰ ਸਾਹਿਬਾਨ ਦੀਆ ਡਿਊਟੀਆ ਲਗਾ ਦਿੱਤੀਆ ਹਨ। ਉਹਨਾ ਦੱਸਿਆ ਕਿ ਕੇਂਦਰ ਸਰਕਾਰ ਵੱਲੋ ਦਿੱਲੀ ਮੋਰਚੇ ਦੌਰਾਨ ਮੰਨੀਆ ਹੋਈਆ ਮੰਗਾ ਨੂੰ ਲਾਗੂ ਕਰਾਉਣ ਲਈ ਤੇ ਨਵੇ ਬਣਾਏ ਹਿੱਟ ਐਂ ਰਨ ਅਜਿਹੇ ਕਾਲੇ ਕਾਨੂੰਨ ਰੱਦ ਕਰਾਉਣ ਲਈ ਅਤੇ ਕੇਂਦਰ ਸਰਕਾਰ ਦੀਆ ਮਾਰੂ ਨੀਤੀਆ ਵਿਰੁੱਧ 16 ਫਰਵਰੀ ਨੂੰ ਕਿਸਾਨ, ਮਜ਼ਦੂਰ, ਵਪਾਰੀ,ਆੜ੍ਹਤੀਏ,ਟਰਾਂਸਪੋਰਟਰ,ਟਰੇਡ ਯੂਨੀਅਨ, ਜਨਤਕ ਜਥੇਬੰਦੀਆ ਦਾ ਵੱਡੀ ਪੱਧਰ ਤੇ ਸਹਿਯੋਗ ਮਿਲ ਰਿਹਾ ਹੈ ਵੱਖ ਵੱਖ ਥਾਵਾ ਤੇ ਹੋ ਰਹੇ 16 ਫਰਵਰੀ ਦੇ ਬੰਦ ਚ ਹਜਾਰਾ ਦੀ ਗਿਣਤੀ ਵਿਚ ਅਵਾਮ ਸਮੂਲੀਅਤ ਕਰੇਗੀ ਇਸ ਮੌਕੇ ਬਲਦੇਵ ਸਿੰਘ ਬਿੱਟੂ ਝਲੂਰ, ਜਸਮੇਲ ਸਿੰਘ ਕਾਲੇਕੇ,ਭੁਪਿੰਦਰ ਸਿੰਘ ਬਿੱਟੂ,ਯਾਦਵਿੰਦਰ ਸਿੰਘ ਰਾਜਗੜ੍ਹ, ਜਥੇ:ਊਦੈ ਸਿੰਘ ਹਮੀਦੀ, ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰਾ, ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ,ਗੁਰਨਾਮ ਸਿੰਘ ਠੀਕਰੀਵਾਲ, ਗੁਰਚਰਨ ਸਿੰਘ ਸਰਪੰਚ ਸੁਰਜੀਤਪੁਰਾ ਕੋਠੇ, ਪਰਮਜੀਤ ਸਿੰਘ ਮਹਿਲ ਕਲਾ ,ਰੁਪਿੰਦਰ ਸਿੰਘ ਟੱਲੇਵਾਲ, ਬੁੱਗਰ ਸਿੰਘ ਫਰਵਾਹੀ,ਹਰਪਾਲ ਸਿੰਘ ਪੱਖੋ ਕਲਾ,ਬਲਵਿੰਦਰ ਸਿੰਘ ਦੁੱਗਲ, ਜੱਗਾ ਮਾਨ ਸੇਖਾ,ਰਿੰਪੀ ਕਰਮਗੜ੍ਹ, ਬਿੱਕਰ ਸਿੰਘ ਨੰਗਲ,ਰਣਧੀਰ ਸਿੰਘ ਸੇਖਾ,ਮੇਜਰ ਸਿੰਘ ਛੀਨੀਵਾਲ,ਨੱਥਾ ਸਿੰਘ ਸੰਘੇੜਾ,ਊਧਮ ਸਿੰਘ ਜੋਧਪੁਰ,ਬਲਜਿੰਦਰ ਸਿੰਘ,ਜਗਤ ਸਿੰਘ ਧੂਰਕੋਟ,ਗੁਰਵਿੰਦਰ ਸਿੰਘ ਬੜਿੰਗ,ਬੇਅੰਤ ਸਿੰਘ ਸੁਖਪੁਰਾ ਮੌੜ,ਲਖਵਿੰਦਰ ਸਿੰਘ ਲਾਲੀ ਨਾਈਵਾਲਾ,ਕਾਕਾ ਰਾਜੀਆ, ਅਮਰੀਕ ਰਾਜਗੜ੍ਹ, ਗੋਪੀ ਅਸਪਾਲ ਕਲਾ,ਮਲਕੀਤ ਸਿੰਘ, ਕਰਨੈਲ ਸਿੰਘ ਫਰਵਾਹੀ ਤੋ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ