:

6 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏwww.samacharpunjab.com


6 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ
ਬਰਨਾਲਾ  
19 ਫਰਵਰੀ 2024
  ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਜੋ 19 ਫਰਵਰੀ 2024 ਦਿਨ ਐੰਤਵਾਰ ਨੂੰ ਗੁਰੂਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿਖੇ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ ਜਿਲ੍ਹਾ ਬਰਨਾਲਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ । ਟਰੱਸਟ 2013 ਤੋਂ ਸਮਾਜ ਭਲਾਈ ਦੇ ਕਾਰਜ ਕਰਦਾ ਆ ਰਿਹਾ ਹੈ ਜਿਵੇਂ ਕਿ ਮੈਡੀਕਲ ਕੈਂਪ ਲਾਉਣੇ ਪੜਾਈ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਐਂਬੂਲੈਂਸ ਦੀ ਸੇਵਾ ਦੇਣੀ ਲੰਗਰਾਂ ਦੀ ਸੇਵਾ ਅਤੇ ਬੱਚਿਆਂ ਲਈ ਵਰਦੀਆਂ ਅਤੇ ਪੜ੍ਹਾਈ ਲਈ ਸਹਿਯੋਗ ਕਰਨ ਤੋ ਇਲਾਵਾ ਇਸ ਵਾਰ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਗਏ ਇਸ ਵਿਆਹ ਪ੍ਰੋਗਰਾਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਤੇ ਉਨ੍ਹਾਂ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਦਾ ਵਡਮੁੱਲਾ ਯੋਗਦਾਨ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਕੈਬਨਿਟ ਮੰਤਰੀ ਮੀਤ ਹੇਅਰ ਜੀ ਉਨ੍ਹਾਂ ਦੀ ਪੂਰੀ ਟੀਮ ਅਤੇ ਪਰਸਾਸਨ ਦਾ ਵੀ ਭਰਭੂਰ ਯੋਗਦਾਨ ਰਿਹਾ ਹੈ 
ਜਨਰਲ ਸਕੱਤਰ ਅਵਤਾਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਜਗਤਾਰ ਸਿੰਘ, ਖਜਾਨਚੀ ਬੂਟਾ ਸਿੰਘ ਧਾਲੀਵਾਲ, ਸਵਰਨ ਸਿੰਘ, ਹਰਜਿੰਦਰ ਸਿੰਘ ਘੁੰਮਾਣ, ਕੈਪਟਨ ਸੋਮ ਨਾਥ ਜੀ, ਰਾਜਾ ਸਿੰਘ ਹੰਡਿਆਇਆ, ਮੇਜਰ ਸਿੰਘ ਫੌਜੀ, ਜਸਵਿੰਦਰ ਸਿੰਘ ਰਾਜਾ, ਰਣਵੀਰ ਸਿੰਘ, ਜਸਵਿੰਦਰ ਸਿੰਘ ਖਾਲਸਾ, ਭੁਪਿੰਦਰ ਸਿੰਘ ਭਿੰਦੀ, ਬਾਬੂ ਸਿੰਘ ਫੌਜੀ, ਮੱਘਰ ਸਿੰਘ, ਆਸ਼ੂ ਰਾਮ, ਮੰਗਲ ਸਿੰਘ ਆਦਿ ਟਰੱਸਟ ਦੇ ਅਹੁਦੇਦਾਰਾਂ ਦੀ ਅਣਥੱਕ ਮਿਹਨਤ ਸਦਕਾ ਇਹ ਵਿਆਹ ਪ੍ਰੋਗਰਾਮ ਸਫਲਤਾ ਪੁਰਵਕ ਸੰਪੰਨ ਹੋਇਆ ਹੈ। ਜਿਸ ਵਿੱਚ ਟਰਸਟ ਦੇ ਇਸਤਰੀ ਵਿੰਗ ਦਾ ਵੀ ਬਹੁਤ ਜਿਆਦਾ ਸਹਿਯੋਗ ਰਿਹਾ ਹੈ। ਪ੍ਰਸਾਸ਼ਨ ਅਤੇ ਬਰਨਾਲਾ ਸ਼ਹਿਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਪੂਰਨ ਸਹਿਯੋਗ ਦਿੱਤਾ ਹੈ।
ਮਹੰਤ ਸੁਨੀਤਾ ਕਿਰਨ ਹੰਡਿਆਇਆ, ਗੁਰਲਾਲ ਸਿੰਘ ਖੀਵਾ ਕਲਾਂ, ਗੁਰੂ ਰਵਿਦਾਸ ਮੰਦਰ ਅਸਪਾਲ ਕਲਾਂ, ਸਮਾਜ ਸੇਵਾ ਵੈੱਲਫੇਅਰ ਸੁਸਾਇਟੀ ਹੰਡਿਆਇਆ, ਮਾਤਾ ਸੀਤਲਾ ਮੰਦਰ ਕਮੇਟੀ ਹੰਡਿਆਇਆ, ਡੇਰਾ ਮਹੰਤ ਭਾਗਵੰਤੀ ਪੱਤੀ ਤਲਵੰਡੀ ਮਸੀਤ ਗਲੀ, ਹੰਡਿਆਇਆ, ਜਗਤਾਰ ਸਿੰਘ USA, ਗੁਰਜੰਟ ਸਿੰਘ ਸੋਨਾ, ਜਰਨੈਲ ਸਿੰਘ ਭੋਤਨਾ, ਕੁਲਦੀਪ ਸਿੰਘ ਕਾਲਾ ਢਿੱਲੋਂ ਪ੍ਰਧਾਨ ਜਿਲ੍ਹਾ ਕਾਂਗਰਸ ਬਰਨਾਲਾ, ਪਾਲਵਿੰਦਰ ਸਿੰਘ ਗੋਗਾ ਬਰਨਾਲਾ , ਕਾਲਾ ਆਟੋ ਡੀਲ ਸੇਖੇ ਵਾਲੇ ਕਾਲਾਮਾਹਿਰ ਬਰਨਾਲਾ, ਡਾਕਟਰ ਹੇਮਰਾਜ ਗਰਗ ਐਮ ਸੀ ਬਰਨਾਲਾ, ਰਣਜੀਤ ਸਿੰਘ ਐਮ ਸੀ ਹੰਡਿਆਇਆ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਡੀ ਕਲਾਂ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਜੜਾ, ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਡੀ ਖੁਰਦ, ਗੁਰੂ ਰਵਿਦਾਸ ਕਮੇਟੀ ਘੁੰਨਸ ਅਤੇ ਸਾਰੇ ਗਵਾਂਢੀ ਪਿੰਡ ਇਸ ਸਮੁਹਿਕ ਵਿਆਹ ਪ੍ਰੋਗਰਾਮ ਦੇ ਵਿਸ਼ੇਸ਼ ਸਹਿਯੋਗੀ ਰਹੇ। ਪ੍ਰਧਾਨ ਜਗਤਾਰ ਸਿੰਘ ਨੇ ਦੱਸਿਆ ਕਿ ਪਹਿਲਾਂ 5 ਲੜਕੀਆਂ ਦੇ ਵਿਆਹ ਕੀਤੇ ਜਾਣੇ ਸਨ ਪਰ ਸਤਿਗੁਰਾ ਦੇ ਅਸ਼ੀਰਵਾਦ ਸਦਕਾ 6 ਵਿਆਹ ਕੀਤੇ ਗਏ, 1. ਜਸਪ੍ਰੀਤ ਕੌਰ ਬਰਨਾਲੇ ਤੋਂ ਜਸਵੀਰ ਸਿੰਘ ਠੂਲੀਵਾਲ 2. ਪ੍ਰੀਤੀ ਕੋਰ ਅਖਾੜਾ ਤੋਂ ਗੁਰਮੀਤ ਸਿੰਘ ਮਹਿਲ ਕਲਾਂ