:

ਦਿੱਲੀ ਜਾਣ ਤੋਂ ਪਹਿਲਾਂ ਪ੍ਰਸ਼ਾਸਨ ਨਾਲ ਹੰਗਾਮੀ ਮੀਟਿੰਗ, ਪੰਧੇਰ ਨੇ ਨੌਜਵਾਨਾਂ ਨੂੰ ਦਿੱਤੀ ਆਹ ਸਲਾਹ, ਡੱਲੇਵਾਲ ਨੇ ਕਿਹਾ JCB ਮਸ਼ੀਨਾਂ ਨਾ ਵਰਤੋwww.samacharpunjab.com


ਦਿੱਲੀ ਜਾਣ ਤੋਂ ਪਹਿਲਾਂ ਸ਼ੰਭੂ ਸਰਹੱਦ ਨੇੜੇ ਪ੍ਰਸ਼ਾਸਨ ਅਤੇ ਕਿਸਾਨਾਂ ਦੀ ਹੰਗਾਮੀ ਮੀਟਿੰਗ ਹੋਣ ਜਾ ਰਹੀ ਹੈ। ਮੀਟਿੰਗ ਦੇ ਇਸ ਆਖ਼ਰੀ ਦੌਰ ਵਿੱਚ ਪ੍ਰਸ਼ਾਸਨ ਕੇਂਦਰ ਦੀ ਤਰਫ਼ੋਂ ਕਿਸਾਨਾਂ ਨੂੰ ਸੁਨੇਹਾ ਦੇ ਸਕਦਾ ਹੈ। ਇਸ ਸਬੰਧੀ ਕਿਸਾਨ ਆਗੂਆਂ ਵੱਲੋਂ ਸ਼ੰਭੂ ਬਾਰਡਰ ਦੇ ਮੰਚ ਤੋਂ ਐਲਾਨ ਵੀ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕੇਂਦਰ ਸਰਕਾਰ ਕਿਸਾਨਾਂ ਨੂੰ ਇੱਕ ਹੋਰ ਮੀਟਿੰਗ ਦਾ ਸੱਦਾ ਦੇ ਸਕਦੀ ਹੈ। ਪੰਧੇਰ ਨੇ ਦਿੱਲੀ ਕੂਚ ਕਿਵੇਂ ਕਰਨਾ ਅਤੇ ਹਰਿਆਣਾ ਪੁਲਿਸ ਦੀਆਂ ਰੋਕਾਂ ਨਾਲ ਕਿਵੇਂ ਨਿਜੱਠਣਾ ਹੈ ਇਸ ਦੀ ਸਾਰੀ ਰਣਨੀਤੀ ਸ਼ੰਭੂ ਸਟੇਜ ਤੋਂ ਸਾਂਝੀ ਕੀਤੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਜਥਿਆਂ ਦੇ ਰੂਪ ਵਿੱਚ ਅੱਗੇ ਵਧਾਂਗੇ। ਕੋਈ ਵੀ ਨੌਜਵਾਨ ਆਪਣੀ ਮਰਜ਼ੀ ਨਾਲ ਅੱਗੇ ਨਹੀਂ ਵਧੇਗਾ। ਜਥੇ ਦੀ ਅਗਵਾਈ ਕਿਸਾਨ ਲੀਡਰ ਕਰਨਗੇ।ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣ ਅਤੇ ਹਿੰਸਾ ਨਹੀਂ ਫੈਲਣ ਦੇਣੀ। ਪੰਧੇਰ ਨੇ ਕਿਹਾ ਅੱਜ ਸਾਨੂੰ ਸਾਰਾ ਦੇਸ਼ ਦੇਖ ਰਿਹਾ ਹੈ। ਕਿਸਾਨ ਸ਼ਾਂਤਮਈ ਹੈ ਅਤੇ ਰਹਿਣਗੇ ਇਹ ਹੀ ਸੁਣੇਹਾ ਪੂਰੇ ਦੇਸ਼ ਵਿੱਚ ਜਾਣਾ ਚਾਹੀਦਾ ਹੈ। ਅੱਥਰੂ ਗੈਸ ਤੋਂ ਬਚਣ ਲਈ ਬੋਰੀਆਂ ਰੱਖੀਆਂ ਗਈਆਂ ਹਨ। ਟਰੈਕਟਰਾਂ ਮਗਰ ਵੱਡੇ ਵੱਡੇ ਪੱਖੇ ਲਗਾਏ ਹੋਏ ਹਨ। ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਵੀ ਵੱਡਾ ਬਿਆਨ ਦਿੱਤਾ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ JCB ਮਸ਼ੀਨਾਂ ਦੀ ਵਰਤੋਂ ਨਹੀਂ ਕਰਾਂਗੇ। ਇਸ ਨਾਲ ਸਾਡਾ ਧਰਨਾ ਸ਼ਾਂਤਮਈ ਨਹੀਂ ਰਹੇਗਾ ਅਤੇ ਸਰਕਾਰ ਨੂੰ ਸਾਡੇ 'ਤੇ ਐਕਸ਼ਨ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ।

#farmer

#JCB

#kisan_andolan

ਤਾਜ਼ਾ ਖ਼ਬਰਾਂ
Gallery
Tags
Social Media