:

ਮੁਫ਼ਤ ਟਿਉਸ਼ਨ ਸਿਖਲਾਈ ਦਿੰਦਿਆ ਨੇ ਨਾਨਾਂਦ ਤੇ ਭਰਜਾਈwww.samacharpunjab.com


ਮੁਫ਼ਤ ਟਿਉਸ਼ਨ ਸਿਖਲਾਈ ਦਿੰਦਿਆ ਨੇ ਨਾਨਾਂਦ ਤੇ ਭਰਜਾਈ
ਬਰਨਾਲਾ, 21 
ਜੇਕਰ ਇਨਸਾਨ ਨੇ ਜਿੰਦਗੀ ਵਿੱਚ ਸਫਲ ਹੋਣਾ ਹੈ ਤਾਂ ਉਸਨੂੰ ਸਿੱਖਿਅਤ ਹੋਣ ਲਾਜਿਮੀ ਹੈ, ਕਿਉਂਕਿ ਸਿੱਖਿਆ ਹੀ ਇੱਕ ਅਜਿਹੀ ਚੀਜ ਹੈ ਜੋ ਦੇਸ ਦੇ ਵਧਣ ਫੁਲਣ ਵਿੱਚ ਸਹਿਯੋਗ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਇੰਦਰਾ ਕਲੋਨੀ ਦੀਆਂ ਵਸਨੀਕ ਨਨਾਣ-ਭਰਜਾਈ ਦੇ ਘਰ ਵਿੱਚ ਬੇਸ਼ੱਕ ਅੱਤ ਦੀ ਗਰੀਬੀ ਹੈ, ਲੇਕਿਨ ਉਹ ਇਸਦੇ ਬਾਵਜੂਦ ਵੀ ਬੱਚਿਆਂ ਨੂੰ ਘਰ ਵਿੱਚ ਹੀ ਸ਼ਾਮ ਨੂੰ ਚਾਰ ਤੇ ਸਾਢੇ ਪੰਜ ਵਜੇ ਤੱਕ ਮੁਫਤ ਵਿੱਚ ਸਿੱਖਿਆ ਦਿੰਦੀਆਂ ਹਨ ਅਤੇ ਬੱਚਿਆ ਨੂੰ ਕਾਬਿਲ ਬਣਾਉਣ ਲਈ ਆਪਣਾ ਪੂਰਾ ਅੱਡੀ ਚੋਟੀ ਦਾ ਜੋਰ ਲਗਾ ਰਹੀਆ ਹਨ। ਗੱਲਬਾਤ ਕਰਦਿਆਂ ਸਿਮਰਨ ਕੌਰ ਨੇ ਕਿਹਾ ਕਿ ਜਦੋਂ ਉਸਦਾ ਵਿਆਹ ਨਹੀਂ ਹੋਇਆ ਸੀ ਤਾਂ ਉਹ ਸੁਨਾਮ ਵਿਖੇ ਵੀ ਮੁਫ਼ਤ ਹੀ ਬੱਚਿਆ ਨੂੰ ਸਿੱਖਿਆ ਦਿੰਦੀ ਸੀ। ਜਦੋਂ ਉਸਦਾ ਹੰਡਿਆਇਆ ਵਿਖੇ ਵਿਆਹ ਹੋਇਆ ਤਾਂ ਉਸਨੇ ਆਪਣੀ ਨਨਾਣ ਜੋਤੀ ਕੌਰ ਨੂੰ ਬੱਚਿਆ ਨੂੰ ਵੀ ਵਿੱਚ ਪੜਾਉਣ ਲਈ ਗੱਲ ਕਰੀ ਤਾਂ ਉਸਦੀ ਨਨਾਣ ਜੋਤੀ ਕੌਰ ਨੇ ਗੱਲ ਸੁਣਦਿਆਂ ਹੀ ਤੁਰੰਤ ਹਾਮੀ ਕਰ ਦਿੱਤੀ ਅਤੇ ਹੁਣ ਉਨ੍ਹਾਂ ਦੋਨਾਂ ਵੱਲੋਂ ਬੱਚਿਆਂ ਨੂੰ ਪਿਛਲੇ ਦੋ ਸਾਲਾਂ ਤੋਂ ਹਰ ਰੋਜ਼ ਸ਼ਾਮ ਨੂੰ ਵੀ ਪੜ੍ਹਾਇਆ ਜਾ ਰਿਹਾ ਹੈ। ਸਿਮਰਨ ਕੌਰ 'ਤੇ ਜੇਤੀ ਕੌਰ ਨੇ ਕਿਹਾ ਕਿ ਬੇਸ਼ੱਕ ਉਨ੍ਹਾ ਦੇ ਘਰ ਅੱਤ ਦੀ ਗਰੀਬੀ ਹੈ, ਲੇਕਿਨ ਉਹ ਇਸਦੇ ਬਾਵਜੂਦ ਵੀ ਬੱਚਿਆ ਨੂੰ ਪੜ੍ਹਾ ਰਹੇ ਹਨ। ਸਿਮਰਨ ਕੌਰ ਨੇ ਕਿਹਾ ਕਿ ਉਸਦੇ ਪਤੀ ਆਟੋ ਚਲਾਉਂਦੇ ਹਨ, ਜਦੋਂ ਕਿ ਉਸਦੇ ਸਹੁਰਾ ਸਾਹਿਬ ਵੀ ਆਟੋ ਚਲਾਕੇ ਘਰ ਦਾ ਗੁਜਾਰਾ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਨੂੰ ਸ਼ੁਰੂ ਕੀਤਿਆ ਉਨ੍ਹਾਂ ਨੂੰ ਦੋ ਸਾਲ ਦੇ ਕਰੀਬ ਹੋ ਚੁੱਕੇ ਹਨ ਅਤੇ ਉਨ੍ਹਾ ਕੋਲ 30 ਦੇ ਕਰੀਬ ਬੱਚੇ ਪੜ੍ਹਨ ਲਈ ਆਉਂਦੇ ਹਨ। ਇਸ ਸਕੂਲ ਸਾਮ ਚਾਰ ਤੇ ਸਾਢੇ ਪੰਜ ਵਜੇ ਤੱਕ ਲਗਾਇਆ ਜਾਂਦਾ ਹੈ। ਇਸ ਸਕੂਲ ਨੂੰ ਚਲਾਉਣ ਵਿੱਚ ਦਿਨਸ ਜੈਨ ਜੋਕਿ ਸਮਾਜ ਸੇਵੀ ਹਨ ਦਾ ਵੀ ਕਾਫੀ ਸਹਿਯੋਗ ਹੈ. ਉਹ ਬੱਚਿਆ ਨੂੰ ਕਿਤਾਬਾਂ ਕਾਪੀਆਂ ਅਤੇ ਹੋਰ ਸਮੱਗਰੀ ਛੋਟ ਕਰਦੇ ਹਨ। ਸਾਡਾ ਸਿਰਫ ਇਹ ਹੀ ਟਿੱਚਾ ਹੈ ਕਿ ਬੱਚੇ ਪੜ੍ਹ ਲਿਖਕ ਜਿੰਦਗੀ ਵਿੱਚ ਕਾਮਯਾਬ ਹੋਵਣ ਅਤੇ ਆਪਣੇ ਪੈਰਾ 'ਤੇ ਖੜ੍ਹੇ ਹੋਕੇ ਦੱਸ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।
#barnalanews
#freetution