ਸਰਕਾਰ ਦੇ ਜਬਰ ਵਿਰੁੱਧ ਭਾਕਿਯੂ ਕਾਦੀਆ ਵੱਲੋ ਟੀ ਪੁਆਇੰਟ ਬਰਨਾਲਾ ਤੋ ਬਰਨਾਲਾ - ਚੰਡੀਗੜ੍ਹ ਰੋਡ ਕੀਤਾ ਬੰਦ www.samacharpunjab.com
- Repoter 11
- 22 Feb, 2024 04:33
ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਕਾਲੇਕੇ ਦੀ ਅਗਵਾਈ ਵਿਚ ਟੀ ਪੁਆਇੰਟ ਬਰਨਾਲਾ ਤੋ ਬਰਨਾਲਾ - ਚੰਡੀਗੜ੍ਹ ਰੋਡ ਬੰਦ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆ ਜਿਲ੍ਹਾ ਸਕੱਤਰ ਜਰਨਲ ਜਸਮੇਲ ਸਿੰਘ ਕਾਲੇਕੇ , ਜਿਲ੍ਹਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਬਿੱਟੂ ਝਲੂਰ, ਸਕੱਤਰ ਨਿਰਮਲ ਸਿੰਘ ਧਨੌਲਾ, ਬੁੱਗਰ ਸਿੰਘ ਫਰਵਾਹੀ,ਗੁਰਚਰਨ ਸਿੰਘ ਸਰਪੰਚ ਨੇ ਕਿਹਾ ਕਿ ਜੋ ਖਨੌਰੀ ਬਾਡਰਾ ਤੇ ਨਿਹੱਥੇ ਕਿਸਾਨਾ ਤੇ ਸਰਾਰਤੀ ਅਨੁਸਰਾ ਵੱਲੋ ਬਾਰਾ ਬੋਰ ਨਾਲ ਗੋਲੀਆ ਚਲਾ ਕੇ ਨੌਜਵਾਨਾ ਨੂੰ ਸਹੀਦ ਕੀਤਾ ਗਿਆ ਜਿਸ ਵਿਚ ਸੁਭਕਰਨ ਸਿੰਘ ਬੱਲੋ ਬਠਿੰਡਾ ਸਹੀਦ ਕਰ ਦਿੱਤੇ ਜੋ ਅਤੀ ਮੰਦਭਾਗੀ ਘਟਨਾ ਹੈ , ਕਈ ਨੌਜਵਾਨ ਤੇ ਬੁਜਰਗਾ ਨੂੰ ਫੱਟੜ ਹੋ ਗਏ ਹਨ ਅਤੇ ਕਈ ਕਿਸਾਨਾ ਨੂੰ ਕੁੱਟਮਾਰ ਕਰਕੇ ਘਸੀਟੀਆ ਗਿਆ, ਗੱਡੀਆ ਦੀ ਤੋੜ ਭੰਨ ਕੀਤੀ ਗਈ , ਟਰੈਕਟਰ ਦੇ ਟਾਇਰ ਪਾੜ ਦਿੱਤੇ , ਬਹੁਤ ਵੱਡਾ ਜੁਲਮ ਸਰਕਾਰ ਤੇ ਹਰਿਆਣਾ ਪੁਲਸ ਪ੍ਰਸ਼ਾਸਨ ਵੱਲੋ ਕਿਸਾਨਾ ਤੇ ਢਾਹਿਆ ਇਸ ਦੇ ਰੋਸ ਵਜੋ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆ ਵੱਲੋ ਮੁਕੰਮਲ ਪੰਜਾਬ ਬੰਦ ਕੀਤਾ ਗਿਆ , ਇਸ ਮੌਕੇ ਉਹਨਾ ਕਿਹਾ ਜਬਰ ਦਾ ਮੁਕਾਬਲਾ ਸਬਰ ਨਾਲ ਸਾਤੀਪੂਰਵਕ ਰੋਸ ਪ੍ਰਦਰਸ਼ਨ ਕਰਕੇ ਦਿੱਤਾ ਜਾਵੇਗਾ ਉਹਨਾ ਕਿਹਾ ਜੇਕਰ ਸਰਕਾਰ ਕਿਸਾਨ ਹੋਰ ਜਬਰ ਦੀ ਕੋਸ਼ਿਸ਼ ਕੀਤੀ ਤਾ ਅਸੀ ਹੋਰ ਪ੍ਰੋਗਰਾਮ ਉਲੀਕਾਗੇ ੳਹਨਾ ਸਰਕਾਰ ਨੂੰ ਕਿਸਾਨਾ ਦੀਆ ਮੰਗਾ ਫੋਰੀ ਮੰਨ ਕੇ ਲਾਗੂ ਕਰਨ ਦੀ ਅਪੀਲ ਕੀਤੀ ਇਸ ਮੌਕੇ ਰਾਜਿੰਦਰ ਸਿੰਘ ਦਰਾਕਾ ,ਰਣਧੀਰ ਸਿੰਘ ਸੇਖਾ, ਗੁਰਦਾਸ ਸਿੰਘ ਬਰਨਾਲਾ ,ਹਰਜੀਤ ਸਿੰਘ ਛੰਨਾ,ਕਲਦੀਪ ਸਿੰਘ ਸੇਖਵਾ ਪੱਤੀ,ਕਾਲਾ ਕੱਟੂ, ਮਲਕੀਤ ਸਿੰਘ ਫਰਵਾਹੀ,ਗੁਰਮੀਤ ਸਿੰਘ ਉਪਲੀ, ਹਰਦੀਪ ਸਿੰਘ ਕਰਮਗੜ੍ਹ, ਇੰਦਰਜੀਤ ਸਿੰਘ ਧਨੌਲਾ, ਨੱਥਾ ਸਿੰਘ ਸੰਘੇੜਾ, ਹਰਕੇਸ ਕਰਮਗੜ੍ਹ, ਰਣਜੀਤ ਫਰਵਾਹੀ, ਸੁਖਦੇਵ ਸਿੰਘ ਸੰਘੇੜਾ, ਗੁਲਾਬ ਸਿੰਘ ਸੰਘੇੜਾ,ਜਗਤਾਰ ਸਿੰਘ ਅਤਰ ਸਿੰਘ ਵਾਲਾ, ਕਰਨੈਲ ਸਿੰਘ ਝਲੂਰ, ਕਾਲਾ ਝਲੂਰ, ਮਹਿੰਦਰ ਸਿੰਘ ਧਨੌਲਾ,ਗੁਰਤੇਜ ਧਨੌਲਾ, ਗੁਰਪਿੰਦਰ ਕੱਟੂ,ਹਰਭਜਨ ਸਿੰਘ ਕੋਠੇ ਸੁਰਜੀਤਪੁਰਾ ਗੁਰਕੀਰਤਨ ਕਾਲੇਕੇ ਹਰਦੀਪ ਕਾਲੇਕੇ ਰੇਸ਼ਮ ਸਿੰਘ ਛੰਨਾ ਬਿੱਕਰ ਸਿੰਘ ਨੰਗਲ ਭੋਲਾ ਸਿੰਘ ਨੰਗਲ ਮਲਕੀਤ ਫਰਵਾਹੀ ਬਲਦੇਵ ਮੈਂਬਰ ਕਾਲੇਕੇ ਤੋ ਇਲਾਵਾ ਵੱਡੀ ਗਿਣਤੀ ਕਿਸਾਨ ਤੇ ਆਗੂ ਹਾਜ਼ਰ ਸਨ |
#farmers