:

ਕਿਸਾਨਾਂ 'ਤੇ ਪੈਲੇਟ ਗੰਨ ਨਾਲ ਹਮਲਾ, ਹਰਿਆਣਾ ਪੁਲਿਸ ਦਾ ਝੂਠ ਬੇਨਕਾਬ ! ਜਾਣੋ ਕਿੰਨੀ ਖ਼ਤਰਨਾਕ ਇਹ ਗੰਨ ?www.samacharpunjab.com


ਫ਼ਸਲਾਂ ਉੱਤੇ ਘੱਟੋ ਘੱਟ ਸਮਰਥਣ ਮੁੱਲ (MSP) ਦੀ ਗਾਰੰਟੀ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਕਿਸਾਨ 13 ਫਰਵਰੀ ਤੋਂ ਅੰਦੋਲਨ ਕਰ ਰਹੇ ਹਨ। ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ-ਹਰਿਆਣਾ ਸਰਹੱਦ ਉੱਤੇ ਹੀ ਰੋਕ ਲਿਆ। ਹਰਿਆਣਾ ਪੁਲਿਸ ਨੇ ਸਮਿੰਟ ਦੇ ਬੈਕੀਕੇਡ, ਕੰਡਿਆਲੀ ਤਾਰ ਲਾਉਣ ਤੋਂ ਇਲਾਵਾ ਕਿਸਾਨਾਂ ਉੱਤੇ ਡਰੋਨ ਨਾਲ ਵੀ ਪੰਜਾਬ ਦੀ ਹਦੂਦ ਅੰਦਰ ਆ ਕੇ ਹਮਲੇ ਕੀਤੇ।ਕਿਸਾਨਾਂ ਤੇ ਹੋਏ ਤਸ਼ੱਦਦ ਤੋਂ ਬਾਅਦ ਵੀ ਹਜ਼ਾਰਾਂ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰਾਂ ਉੱਤੇ ਡਟੇ ਹੋਏ ਹਨ। 21 ਫਰਵਰੀ ਨੂੰ ਪੁਲਿਸ ਦੀ ਫਾਇਰਿੰਗ ਕਾਰਨ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ।ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਜ਼ਖ਼ਮੀ ਕਿਸਾਨਾਂ ਨੂੰ 16 ਫ਼ਰਵਰੀ ਨੂੰ ਮਿਲੇ ਸੀ। ਇਸ ਮੌਕੇ ਉਨ੍ਹਾਂ ਕਿਹਾ ਸੀ ਕਿ ਤਿੰਨ ਕਿਸਾਨਾਂ ਦਾ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਉਨ੍ਹਾਂ ਕਿਹਾ ਸੀ ਕਿ ਹਰਿਆਣਾ ਪੁਲਿਸ ਨੇ ਵਾਟਰ ਕੈਨਨ, ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਪੈਲੇਟ ਗੰਨ ਦਾ ਵੀ ਵਰਤੋਂ ਕੀਤੀ ਹੈ। ਸਿਹਤ ਮੰਤਰੀ ਨੇ ਖ਼ੁਦ 10 ਤੋਂ ਜ਼ਿਆਦਾ ਕਿਸਾਨਾਂ ਦੇ ਪੈਲੇਟ ਗੰਨ ਨਾਲ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।ਦੈਨਿਕ ਭਾਸਕਰ ਵੱਲੋਂ ਜਦੋਂ ਪੈਲੇਟ ਗੰਨ ਦੀ ਵਰਤੋਂ ਬਾਰੇ ਹਰਿਆਣਾ ਦੀ ADGP ਮਮਤਾ ਸਿੰਘ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਥਰੂ ਗੈਸ ਦੇ ਇਲਾਵਾ ਉਨ੍ਹਾਂ ਨੇ ਇੱਕ ਜਾਂ ਦੋ ਵਾਰ ਰਬੜ ਦੀਆਂ ਗੋਲ਼ੀਆਂ ਦੀ ਵਰਤੋਂ ਕੀਤੀ ਹੈ ਪਰ ਉਨ੍ਹਾਂ ਵੱਲੋਂ ਪੈਨੇਟ ਗੰਨ ਨਹੀਂ ਚਲਾਈ ਗਈ।ਪੈਲੇਟ ਗੰਨ ਦੇ ਇੱਕ ਕਾਰਤੂਸ ਵਿੱਚ ਕਰੀਬ 100 ਪੈਲੇਟਸ ਹੁੰਦੇ ਹਨ ਜਦੋਂ ਉਸ ਨੂੰ ਫ਼ਾਇਰ ਕੀਤਾ ਜਾਂਦਾ ਹੈ ਤਾਂ ਉਸ ਦੇ ਛਰੇ 100 ਮੀਟਰ ਤੱਕ ਫੈਲ ਜਾਂਦੇ ਹਨ ਤੇ ਉਸ ਦੇ ਸਪੰਰਕ ਵਿੱਚ ਆਉਣ ਵਾਲਿਆਂ ਦੇ ਸਰੀਰ ਵਿੱਚ ਧਸ ਜਾਂਦੇ ਹਨ ਜਿਸ ਨਾਲ ਤੇਜ਼ ਦਰਦ ਹੁੰਦਾ ਹੈ। ਜੇ ਇਸ ਦੇ ਛਰੇ ਅੱਖਾਂ ਵਿੱਚ ਲੱਗ ਜਾਣ ਤਾਂ ਅੱਖ ਫਟ ਸਕਦੀ ਹੈ ਤੇ ਅੱਖਾਂ ਦੀ ਰੌਸ਼ਨੀ ਪੂਰੀ ਤਰ੍ਹਾਂ ਨਾਲ ਜਾ ਸਕਦੀ ਹੈ। ਪੈਲੇਟ ਗੰਨ ਦੀ ਵਰਤੋਂ ਬਾਰੇ  ਰਿਟਾਇਡ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਪੁਲਿਸ ਵੱਲੋਂਏ ਪੈਲੇਟ ਗੰਨ ਦੀ ਵਰਤੋਂ ਕਰਨ ਦੀ ਮਨਾਹੀ ਹੈ ਪੁਲਿਸ ਕਿਸੇ ਵੀ ਹਲਾਤ ਵਿੱਚ ਇਸ ਦੀ ਵਰਤੋਂ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜੇ ਹਲਾਤ ਜ਼ਿਆਦਾ ਹੀ ਖ਼ਰਾਬ ਹਨ ਤਾਂ ਉਸ ਦੀ ਇਜਾਜ਼ਤ ਲੈਣ ਤੋਂ ਬਾਅਦ ਵਰਤੋਂ ਕੀਤੀ ਜਾ ਸਕਦੀ ਹੈ।ਜ਼ਿਕਰ ਕਰ ਦਈਏ ਕਿ ਭਾਰਤ ਨੇ ICCPR ਮਤਲਬ International Covenant on Civil and Political Right ਉੱਤੇ ਦਸਤਖ਼ਤ ਕੀਤੇ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਭੀੜ ਨੂੰ ਹਟਾਉਣ ਲਈ ਇਸ ਦੀ ਵਰਤੋਂ ਨਹੀਂ ਹੋਣੀ ਚਾਹੀਦੀ ਕਿਉਂਕਿ ਭੀੜ ਨੂੰ ਹਟਾਉਣ ਦੇ ਹੋਰ ਵੀ ਬਹੁਤ ਤਰੀਕੇ ਹਨ।
#attack

#breakingnews

#punjabnews