ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਅਰਥੀਆਂ ਸਾੜ੍ਹਕੇ ਮਨਾਇਆ ਕਾਲਾ ਦਿਵਸwww.samacharpunjab.com
- Repoter 11
- 23 Feb, 2024 04:26
ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਤੇ ਬਲਾਕ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਕੀਤੇ ਗਏ ਫੈਸਲੇ ਮੁਤਾਬਿਕ ਜੋ ਧਰਨੇ ਟੋਲ ਪਲਾਜਿਆ ਤੇ ਬੀਜੇਪੀ ਦੇ ਲੀਡਰਾਂ ਦੀਆਂ ਕੋਠੀਆਂ ਅੱਗੇ ਚੱਲ ਰਹੇ ਸਨ। ਉਹ ਧਰਨੇ ਟੋਲ ਪਲਾਜ਼ਾ ਬਡਬਰ ਤੇ ਬੀਜੇਪੀ ਲੀਡਰ ਕੇਵਲ ਸਿੰਘ ਢਿੱਲੋਂ ਦੀ ਕੋਠੀ ਅੱਗੇ ਚੱਲ ਰਹੇ ਧਰਨੇ ਮੁਲਤਵੀ ਕਰ ਦਿੱਤੇ ਹਨ । ਕੇਂਦਰ ਸਰਕਾਰ ਨਰਿੰਦਰ ਮੋਦੀ ਤੇ ਅਮਿਤਸਾਹ ਹਰਿਆਣਾ ਵਿੱਚ ਮੁੱਖ ਮੰਤਰੀ ਖੱਟੜ ਤੇ ਅਨਿਲ ਵਿਜ ਦੀ ਸਰਕਾਰ ਵੱਲੋਂ 23, ਸਾਲਾਂ ਸੁਭਕਰਨ ਸਿੰਘ ਵੱਲੋ ਨੂੰ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਗਿਆ ਹੈ। ਜਥੇਬੰਦੀ ਵੱਲੋਂ ਇਨ੍ਹਾਂ ਸਰਕਾਰਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ ਜੋ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਹ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਨਾਲ ਹੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਪਰਿਵਾਰ ਨਾਲ ਹਰ ਦੁੱਖ ਵਿੱਚ ਸਹਾਈ ਹੋਵੇਗੇ। ਜ਼ਿਲ੍ਹਾ ਬਰਨਾਲਾ ਵੱਲੋਂ ਬਲਾਕ ਸ਼ਹਿਣਾ ਤੇ ਬਰਨਾਲਾ ਦੇ ਕਿਸਾਨਾ ਮਜ਼ਦੂਰਾਂ ਇਕੱਠ ਕਰਕੇ ਸ਼ਹਿਰ ਬਰਨਾਲਾ ਵਿੱਚੋਂ ਦੀ ਮਾਰਚ ਕਰਕੇ ਕਚਹਿਰੀ ਚੌਂਕ ਵਿੱਚ ਗੋਲੀ ਚਲਾਉਣ ਦੇ ਜ਼ਿੰਮੇਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣੇ ਦੇ ਮੁੱਖ ਮੰਤਰੀ ਖੱਟੜ , ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਉਸਦੇ ਡੀ ਜੀ ਪੀ ਦੇ ਵੱਡੇ ਪੁਤਲੇ ਬਣਾ ਕੇ ਫੂਕੇ ਗਏ ਹਨ।26 ਫਰਵਰੀ ਨੂੰ ਨੇੜੇ ਦੇ ਮੁੱਖ ਹਾਈਵੇਅ ਮਾਰਗਾਂ ਉੱਤੇ ਮੀਲਾਂ ਤੱਕ ਲਾਈਨਾਂ ਵਿੱਚ ਟਰੈਕਟਰ ਖੜ੍ਹੇ ਕਰਕੇ ਢੁੱਕਵੀਂਆਂ ਥਾਂਵਾਂ ਉੱਤੇ ਡਬਲਯੂ ਟੀ ਓ ਦੇ ਦਿਓ ਕੱਦ ਪੁਤਲੇ ਬਣਾ ਕੇ ਫੂਕੇ ਜਾਣਗੇ।14 ਮਾਰਚ ਨੂੰ 11 ਵਜੇ ਰਾਮਲੀਲਾ ਮੈਦਾਨ ਦਿੱਲੀ ਵਿਖੇ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਕਰਨ ਲਈ ਦੇਸ਼ ਦੇ ਕੋਨੇ ਕੋਨੇ ਤੋਂ ਵੱਡੇ ਤੋਂ ਵੱਡੇ ਜੱਥੇ ਪੈਦਲ ਯਾਤਰਾ ਕਰਕੇ ਪਹੁੰਚਣਗੇ। ਭਾਵੇਂ ਪੈਦਲ ਯਾਤਰਾ ਦੋ ਦਿਨ ਜਾਂ ਵੱਧ ਵੀ ਕਰਨੀ ਪਵੇ,ਜੱਥੇ ਵੱਡੇ ਤੋਂ ਵੱਡੇ ਕੀਤੇ ਜਾਣਗੇ। ਅਸੀਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੋਸ਼ ਤੇ ਹੋਸ਼ ਤੋਂ ਰੱਖਕੇ ਸਾਤ ਮਈ ਢੰਗ ਨਾਲ ਸੰਘਰਸ਼ ਹਰ ਹਾਲਤ ਜਿੱਤ ਵੱਲ ਲੈਕੇ ਜਾਵਾਂਗੇ। ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਜ਼ਰ,ਸਕੱ, ਜਰਨੈਲ ਸਿੰਘ ਬਦਰਾ ਖਜ਼ਾਨਚੀ ਭਗਤ ਸਿੰਘ ਛੰਨਾ ਬਲਾਕ ਆਗੂ ਬਲੌਰ ਸਿੰਘ ਬਲਵਿੰਦਰ ਸਿੰਘ ਮਨਪ੍ਰੀਤ ਸਿੰਘ ਕ੍ਰਿਸ਼ਨ ਸਿੰਘ ਸੁਖਦੇਵ ਸਿੰਘ ਗੁਰਚਰਨ ਸਿੰਘ ਗੁਰਨਾਮ ਸਿੰਘ। ਜ਼ਿਲ੍ਹਾ ਔਰਤ ਕਨਵੀਨਰ ਕਮਲਜੀਤ ਕੌਰ ਬਰਨਾਲਾ ਬਿੰਦਰ ਪਾਲ ਕੌਰ ਭਦੌੜ ਰਾਜਵਿੰਦਰ ਕੌਰ ਕੁਲਵੰਤ ਕੌਰ ਲਖਵੀਰ ਕੌਰ ਅਮਰਜੀਤ ਕੌਰ ਆਦਿ ਆਗੂ ਹਾਜਰ ਸਨ।
#farmer
#farmerprotest