ਜਲੰਧਰ 'ਚ ਸ੍ਰੀ ਗੁਰੂ ਰਵਿਦਾਸ ਜਯੰਤੀ ਨੂੰ ਸਮਰਪਿਤ ਕੱਢੀ ਗਈ ਸ਼ੋਭਾ ਯਾਤਰਾwww.samacharpunjab.com
- Repoter 11
- 24 Feb, 2024 01:16
ਜਲੰਧਰ ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ਼ਹਿਰ ਦੀ ਬੂਟਾ ਮੰਡੀ ਚ ਸਤਿਗੁਰੂ ਰਵਿਦਾਸ ਧਾਮ ਵਿਖੇ 22 ਤੋਂ 25 ਫਰਵਰੀ ਤੱਕ ਮੇਲਾ ਲਗਵਾਇਆ ਜਾ ਰਿਹਾ ਹੈ ।ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਸ੍ਰੀ ਐਮ ਚਰਨਜੀਤ ਸਿੰਘ ਚੰਨੀ, ਜਲੰਧਰ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਹੋਰ ਸਿਆਸੀ ਆਗੂ ਵੀ ਮੱਥਾ ਟੇਕਣ ਲਈ ਪਹੁੰਚੇ। ਉੱਥੇ ਹੀ ਸੁਰੱਖਿਆ ਲਈ ਸ਼ਹਿਰ ਵਿੱਚ 1000 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ । ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਮੂਰਤੀਆਂ ਅਤੇ ਫੋਟੋਆਂ ਨਾਲ ਕੱਢੇ ਜਾ ਰਹੀ ਸ਼ੋਭਾਯਾਤਰਾ ਨੇ ਸਾਰਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਹੈ। ਜਲੰਧਰ ਵੀ ਪਿਛਲੇ ਦੋ ਦਿਨਾਂ ਤੋਂ ਪੂਰੀ ਤਰ੍ਹਾਂ ਸਰਧਾ ਵਿੱਚ ਡੁੱਬਿਆ ਹੋਇਆ ਹੈ। ਇਸ ਤੋਂ ਇਲਾਵਾ ਕੁਝ ਸ਼ਰਧਾਲੂ ਸਰਧਾ ਵਿੱਚ ਮਗਨ ਹਨ ਅਤੇ ਨੱਚ ਗਾ ਕੇ ਸ਼ੋਭਾਯਾਤਰਾ ਦੀ ਸ਼ੋਭਾ ਵਧਾ ਰਹੇ ਹਨ।
#shobha_yatra
#samacharpunjab