ਪਾਬੰਦੀ ਦਾ ਕੋਈ ਐਲਾਨ ਨਹੀਂ, ਕੋਈ ਕਾਰਨ ਨਹੀਂ ਦੱਸਿਆ ਗਿਆ, ਫਿਰ ਵੀ ਪਾਕਿਸਤਾਨ 'ਚ ਇੱਕ ਹਫਤੇ ਤੋਂ ਬੰਦ 'ਐਕਸ'www.samapunjab.com
- Repoter 11
- 24 Feb, 2024 03:26
ਪਾਕਿਸਤਾਨ ਸੋਸ਼ਲ ਮੀਡੀਆ 17 ਫਰਵਰੀ ਤੋਂ ਲਗਾਈ ਗਈ ਪਾਬੰਦੀ ਨੂੰ ਹਾਲੇ ਤੱਕ ਨਹੀਂ ਹਟਾਇਆ ਗਿਆ, ਜਿਸ ਕਾਰਨ ਲੋਕਾਂ ਨੂੰ ਜਾਣਕਾਰੀ ਜਾਂ ਆਪਣੇ ਵਿਚਾਰ ਸਾਂਝੇ ਕਰਨ ਵਿੱਚ ਦਿੱਕਤ ਆ ਰਹੀ ਹੈ। ਪਾਕਿਸਤਾਨੀ ਸਰਕਾਰ ਨੇ ਅਜੇ ਤੱਕ ਪਾਬੰਦੀ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ।ਪਾਕਿਸਤਾਨ ਦੇ ਸੂਚਨਾ ਅਤੇ ਤਕਨਾਲੋਜੀ ਮੰਤਰੀ ਡਾਕਟਰ ਉਮਰ ਸੈਫ ਅਤੇ ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ. ਟੀ. ਏ.) ਨੇ ਵੀ ਅਜੇ ਤੱਕ ਇਸ ਮਾਮਲੇ 'ਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਯੂਜ਼ਰਸ ਨੂੰ ਆਪਣੇ ਵਿਚਾਰ ਅਤੇ ਜਾਣਕਾਰੀ ਸਾਂਝੀ ਕਰਨ 'ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਤਵਾਦੀ ਹਮਲੇ ਤੋਂ ਬਚਾਅ ਲਈ ਇੰਟਰਨੈੱਟ ਬੰਦ
8 ਫਰਵਰੀ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਪਾਕਿਸਤਾਨ ਦੇ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਨ ਦੇ ਯੋਗ ਨਹੀਂ ਹਨ। ਪਾਕਿਸਤਾਨ ਦੇ ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਤਾਂ ਜੋ ਕੋਈ ਅੱਤਵਾਦੀ ਹਮਲਾ ਨਾ ਹੋ ਸਕੇ ਜਿਸ ਕਾਰਨ ਸੋਸ਼ਲ ਮੀਡੀਆ ਐਕਸ ਵਿਚ ਉਸ ਦਿਨ ਲਗਾਤਾਰ ਰੁਕਾਵਟਾਂ ਆਈਆਂ।
ਐਕਸ ਸੇਵਾਵਾਂ ਜਾਰੀ ਕਰਨ ਦਾ ਹੁਕਮ
ਵੀਰਵਾਰ (23 ਫਰਵਰੀ) ਨੂੰ ਸਿੰਧ ਹਾਈ ਕੋਰਟ ਨੇ ਪਾਕਿਸਤਾਨ ਦੂਰਸੰਚਾਰ ਅਥਾਰਟੀ ਨੂੰ ਦੇਸ਼ ਭਰ ਵਿੱਚ ਸੋਸ਼ਲ ਮੀਡੀਆ ਐਕਸ ਦੀਆਂ ਸੇਵਾਵਾਂ ਜਾਰੀ ਕਰਨ ਦਾ ਹੁਕਮ ਦਿੱਤਾ। ਹਾਲਾਂਕਿ, ਪੀਟੀਏ ਨੇ ਅਜੇ ਤੱਕ ਐਕਸ 'ਤੇ ਪਾਬੰਦੀ ਹਟਾਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
#samacharpunjab