ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸੁਭਕਰਨ ਸਿੰਘ ਨੂੰ ਸਮਰਪਿਤ ਕੈਂਡਲ ਮਾਰਚ ਕੀਤੀwww.samacharpunjab.com
- Repoter 11
- 24 Feb, 2024 06:04
ਆਪਣੇ ਹੱਕਾਂ ਲਈ ਖਨੌਰੀ ਬਾਰਡਰ ਤੇ ਡਟੇ ਪੰਜਾਬ ਦੇ 23 ਸਾਲਾਂ ਨੌਜਵਾਨ ਸੁਭਕਰਨ ਸਿੰਘ ਦੀ ਹਰਿਆਣਾ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਪੁਲਸ ਵੱਲੋਂ ਪੰਜਾਬ ਦੀ ਹੱਦ ਬੰਦੀ ਵਿੱਚ ਦਾਖਲ ਹੋ ਕੇ ਗੋਲੀਆਂ ਮਾਰਕੇ ਹੱਤਿਆ ਕਰਨ ਦੇ ਰੋਸ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਗੁਰਤੇਜ ਸਿੰਘ ਸੰਧੂ ਨੈਣੇਵਾਲੀਆ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਤਿੰਨ ਕੌਨੀ ਭਦੋੜ ਤੋਂ ਵਿਧਾਤਾ ਚੌਂਕ ਤੱਕ ਰੋਸ ਮਾਰਚ ਅਤੇ ਕੈਂਡਲ ਮਾਰਚ ਕੀਤਾ ਗਿਆ, ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਤੇ ਗੁਰਤੇਜ ਸਿੰਘ ਸੰਧੂ ਨੇ ਕਿਹਾ ਕਿ ਸ਼ਹੀਦ ਸੁਭਕਰਨ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਮੁੱਚੀ ਕਾਂਗਰਸ ਪਾਰਟੀ ਰੋਸ ਮਾਰਚ ਕਰ ਰਹੀ ਹੈ ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ਹੀਦ ਸੁਭਕਰਨ ਸਿੰਘ ਦੀ ਹੋਈ ਮੌਤ ਦੀ ਹਰਿਆਣਾ ਪੁਲਸ ਦੇ ਖਿਲਾਫ ਤੁਰੰਤ ਐਫ਼ ਆਰ ਆਈ ਦਰਜ ਕਰਵਾਈ ਜਾਵੇ , ਨਹੀਂ ਤਾਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰੇਗੀ, ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਨੋਜਵਾਨਾ ਨੇ ਬਦਲਾਉ ਲਈ ਪੰਜਾਬ ਵਿੱਚ 92 ਇਨਕਲਾਬੀ ਚੁਣੇ ਜੋ ਅੱਜ ਆਪਣੇ ਮੂੰਹ ਤੇ ਛਿੱਕਲੀਆ ਚੜਾਈ ਬੈਠੇ ਹਨ। ਹਰਿਆਣਾ ਸਰਕਾਰ ਵਿਰੁੱਧ ਕੁਝ ਵੀ ਬੋਲ ਨਹੀਂ ਰਹੇ ਜਿਸ ਤੋਂ ਜਾਹਰ ਹੁੰਦਾ ਹੈ ਕਿ ਕਿਸਾਨ ਮਜ਼ਦੂਰ ਵਿਰੋਧੀ ਸਰਕਾਰ ਹੈਂ ਇਸ ਮੌਕੇ ਰਾਜਵਿੰਦਰ ਸਿੰਘ ਸੀਤਲ , ਪਰਮਜੀਤ ਸਿੰਘ ਮੌੜ, ਗਿਆਨ ਚੰਦ ਸ਼ਰਮਾ,ਨਾਹਰ ਸਿੰਘ ਔਲਖ,ਮੋਨੂੰ ਖਾਂ,ਸੁਖਚਰਨ ਸਿੰਘ ਪੰਮਾ, ਵਕੀਲ ਸਿੰਘ,ਸੁੱਖੀ ਮੌੜ, ਆਸ਼ੂ ਮੌੜ, ਸਰਪੰਚ ਰਣਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ
#farmers
#candlemarch