ਸ੍ਰੀ ਬ੍ਰਾਹਮਣ ਸਭਾ ਭਦੌੜ ਨੇ ਲੋੜਵੰਦ ਔਰਤ ਦੇ ਇਲਾਜ ਲਈ ਦਿੱਤੀ ਵਿੱਤੀ ਸਹਾਇਤਾwww.samacharpunjab.com
- Repoter 11
- 24 Feb, 2024 06:22
ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਸ੍ਰੀ ਬ੍ਰਾਹਮਣ ਸਭਾ ਭਦੌੜ ਵੱਲੋਂ ਅੱਜ ਇੱਕ ਲੋੜਵੰਦ ਗਰੀਬ ਔਰਤ ਦੇ ਇਲਾਜ ਲਈ ਵਿੱਤੀ ਸਹਾਇਤਾ ਦਿੰਦਿਆਂ 10000 ਦੀ ਰਾਸ਼ੀ ਉਸ ਦੇ ਇਲਾਜ ਲਈ ਪਰਿਵਾਰ ਸੌਂਪੀ ਗਈ। ਜਿਕਰਯੋਗ ਹੈ ਕਿ ਕਾਂਤਾ ਦੇਵੀ ਜੋ ਕਿ ਇੱਕ ਮਿਹਨਤਕਸ਼ ਔਰਤ ਹੇੈ ਜੋ ਘਰਾਂ ਦੀ ਸਫਾਈ ਕਰਕੇ ਆਪਣਾ ਜੀਵਨ ਬਸਰ ਕਰ ਰਹੀ ਸੀ ਪਰੰਤੂ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਭਿਆਨਕ ਬਿਮਾਰੀ ਨੇ ਘੇਰ ਲਿਆ ਜਿਸ ਦੇ ਚਲਦਿਆਂ ਉਸਦੇ ਪਰਿਵਾਰ ਨੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਉਸ ਦਾ ਇਲਾਜ ਕਰਵਾਇਆ ਅਤੇ ਹਜ਼ਾਰਾਂ ਰੁਪਏ ਖਰਚ ਕੀਤੇ ਕੁਝ ਸਮਾਂ ਕਾਂਤਾ ਦੇਵੀ ਠੀਕ ਹੋ ਗਈ ਸੀ ਪ੍ਰੰਤੂ ਹੁਣ ਉਸਦੀ ਤਬੀਅਤ ਫਿਰ ਜਿਆਦਾ ਵਿਗੜ ਗਈ ਅਤੇ ਉਹ ਬੇਹੋਸ਼ੀ ਦੀ ਹਾਲਤ ਚ ਚਲੀ ਗਏੀ। ਪਰਿਵਾਰ ਉਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ ਜਿਸ ਦੇ ਚਲਦਿਆਂ ਸ੍ਰੀ ਬ੍ਰਾਹਮਣ ਸਭਾ ਭਦੌੜ ਵੱਲੋਂ ਉਕਤ ਔਰਤ ਦੇ ਇਲਾਜ ਲਈ ਪਰਿਵਾਰ ਨੂੰ 10 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਉਸ ਉਪਰੰਤ ਪਰਿਵਾਰ ਉਸ ਨੂੰ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਲੈ ਗਿਆ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਨੀਸ਼ ਕੁਮਾਰ ਕਾਲਾ, ਸ਼ੇਖਰ ਸ਼ਰਮਾ, ਅਵਿਨਾਸ਼ ਨਿਪਾ, ਗਗਨਦੀਪ ਸ਼ਰਮਾ ਗੱਗੀ, ਤੇਜਵੀਰ ਸ਼ਰਮਾ, ਸਾਬਕਾ ਕੌਂਸਲਰ ਹੇਮ ਰਾਜ ਸ਼ਰਮਾ, ਕਾਮਰੇਡ ਗੁਰਮੇਲ ਸ਼ਰਮਾ, ਬਿੱਟਾ ਸ਼ਰਮਾ, ਬਲਰਾਜ ਬੱਬੀ, ਬੋਨੀ ਸ਼ਰਮਾ, ਪੰਡਿਤ ।
#samacharpunjab
#breakingnews