ਕਿਸਾਨਾਂ ਦਾ ਸਾਥ ਦੇਣ ਵਾਲਿਆਂ 'ਤੇ ਐਕਸ਼ਨ ! ਖਾਲਸਾ ਏਡ ਦੇ X ਖਾਤਾ ਭਾਰਤ 'ਚ ਬੈਨwww.samacharpunjab.com
- Repoter 11
- 26 Feb, 2024 02:28
ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕੇਂਦਰ ਸਰਕਾਰ ਵੱਲੋਂ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇੱਕ ਹਿਸਾਬ ਨਾਲ ਕੇਂਦਰ ਨੇ ਇਹ ਲੜਾਈ 'ਹਲ਼ ਬਨਾਮ ਬਲ' ਵਾਲੀ ਬਣਾ ਦਿੱਤੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਨ ਵਾਲੇ ਲੋਕਾਂ ਦੇ ਸੋਸ਼ਲ ਮੀਡੀਆ ਖਾਤੇ ਬੈਨ ਕੀਤੇ ਜਾ ਰਹੇ ਹਨ। ਇਸ ਦੇ ਚਲਦੇ ਦੁਨੀਆ ਭਰ ਵਿੱਚ ਲੋੜਵੰਦਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਸੰਸਥਾ ਦੇ ਐਕਸ ਖਾਤੇ ਭਾਰਤ ਵਿੱਚ ਬੈਨ ਕਰ ਦਿੱਤੇ ਗਏ ਹਨ।ਖਾਲਸਾ ਏਡ ਤੇ ਖਾਲਸਾ ਏਡ ਇੰਡੀਆ ਦੇ ਐਕਸ ਖਾਤਿਆਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਵਿੱਚ ਖਾਲਸਾ ਏਡ ਦੀ ਟੀਮ ਵੱਲੋਂ ਲੰਗਰ ਲਾਏ ਜਾ ਰਹੇ ਹਨ। ਦੱਸ ਦਈਏ ਕਿ ਖਾਲਸਾ ਏਡ ਇੱਕ ਇੰਟਰਨੈਸ਼ਨਲ NGO ਹੈ ਜੋ ਦੁਨੀਆ ਦੇ ਹਰ ਕੋਨੇ ਵਿੱਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦਾ ਹੈ।
#punjabnews
#samacharpunjab