:

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋ ਐਸ.ਬੀ.ਆਈ. ਲਾਈਫ ਇਨਸ਼ੋਰੈਂਸ ਕੰਪਨੀ ਲਈ ਇੰਟਰਵਿਊwww.samacharpunjab.com


ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋ ਐਸ.ਬੀ.ਆਈ. ਲਾਈਫ ਇਨਸ਼ੋਰੈਂਸ ਕੰਪਨੀ ਲਈ ਇੰਟਰਵਿਊ

ਬਰਨਾਲਾ, 27 ਫਰਵਰੀ                                                     

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਐਸ.ਬੀ.ਆਈ.ਲਾਈਫ ਇਨਸ਼ੋਰੈਂਸ  ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 29 ਫਰਵਰੀ, 2024 ਦਿਨ ਵੀਰਵਾਰ ਨੂੰ ਸਵੇਰੇ 10:00  ਵਜੇ ਤੋਂ 01:00 ਵਜੇ ਤੱਕ ਲਾਈਫ ਮਿਤਰਾ ਦੀ ਅਸਾਮੀ (ਸਿਰਫ ਲੜਕੇ) ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ, ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  ਇਸ ਸਬੰਧੀ ਪਲੇਸਮੈਂਟ ਅਫ਼ਸਰ, ਜ਼ਿਲ੍ਹਾ ਰੋਜ਼ਗਾਰ ਉੱਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀ ਲਈ ਯੋਗਤਾ ਘੱਟੋਂ ਘੱਟ ਗ੍ਰੈਜੂਏਟ ਪਾਸ, ਉਮਰ ਘੱਟੋਂ ਘੱਟ 25 ਸਾਲ ਹੋਣੀ ਚਾਹੀਦੀ ਹੈ।  ਇੰਟਰਵਿਊ ਦੌਰਾਨ ਪ੍ਰਾਰਥੀਆਂ ਕੋਲ ਰਿਜ਼ਊਮ ਹੋਣਾ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈੱਸ ਵਿੱਚ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 9417039072 'ਤੇ ਸੰਪਰਕ ਕਰੋ।
#barnalanews
#samacharpunjab

ਤਾਜ਼ਾ ਖ਼ਬਰਾਂ
Gallery
Tags
Social Media