:

ISRO ਚੀਫ਼ ਸੋਮਨਾਥ ਨੂੰ ਲੱਗੀ ਆਹ ਬਿਮਾਰੀ, ਕੀਤਾ ਵੱਡਾ ਖੁਲਾਸਾwww.samacharpunjab.com


ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮੁਖੀ ਐਸ ਸੋਮਨਾਥ ਕੈਂਸਰ ਤੋਂ ਪੀੜਤ ਹਨ। ਉਨ੍ਹਾਂ ਨੂੰ ਇਸ ਗੱਲ ਦਾ ਪਤਾ ਅੱਜ ਨਹੀਂ ਲੱਗਿਆ, ਸਗੋਂ ਉਨ੍ਹਾਂ ਨੂੰ ਭਾਰਤ ਦੇ ਅਭਿਲਾਸ਼ੀ ਸੂਰਜੀ ਮਿਸ਼ਨ ਆਦਿਤਿਆ ਐੱਲ-1 ਦੀ ਲਾਂਚਿੰਗ ਦੇ ਦਿਨ ਹੀ ਇਸ ਬਿਮਾਰੀ ਬਾਰੇ ਪੱਤਾ ਲੱਗ ਗਿਆ ਸੀ ਪਰ ਉਨ੍ਹਾਂ ਦੇ ਚਿਹਰੇ ‘ਤੇ ਇਸ ਗੱਲ ਨੂੰ ਲੈਕੇ ਬਿਲਕੁਲ ਵੀ ਗਮੀ ਨਹੀਂ ਦੇਖੀ ਗਈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਦ ਇਸ ਗੰਭੀਰ ਬਿਮਾਰੀ ਦਾ ਖ਼ੁਲਾਸਾ ਕੀਤਾ ਹੈ। ਸੋਮਨਾਥ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਆਦਿਤਿਆ-ਐਲ1 ਮਿਸ਼ਨ ਦੀ ਲਾਂਚਿੰਗ ਦੌਰਾਨ ਹੀ ਕੈਂਸਰ ਬਾਰੇ ਪਤਾ ਲੱਗ ਗਿਆ ਸੀ।ਚੰਦਰਯਾਨ-3 ਦੀ ਲਾਂਚਿੰਗ ਵੇਲੇ ਹੀ ਸਿਹਤ ਹੋ ਰਹੀ ਸੀ ਖ਼ਰਾਬ ਇੰਨਾ ਹੀ ਨਹੀਂ, ਕਿਹਾ ਜਾ ਰਿਹਾ ਹੈ ਕਿ ਇਤਿਹਾਸਕ ਚੰਦਰਯਾਨ-3 ਮਿਸ਼ਨ ਦੌਰਾਨ ਹੀ ਉਨ੍ਹਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਹਾਲਾਂਕਿ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੈ। ਬਿਮਾਰੀ ਦੀ ਜਾਂਚ ਤੋਂ ਬਾਅਦ ਇਸਰੋ ਮੁਖੀ ਨੇ ਕਿਹਾ, 'ਚੰਦਰਯਾਨ-3 ਦੇ ਲਾਂਚ ਵੇਲੇ ਸਿਹਤ ਨਾਲ ਜੁੜੀਆਂ ਕੁਝ ਸਮੱਸਿਆਵਾਂ ਸਨ। ਹਾਲਾਂਕਿ ਉਦੋਂ ਤੱਕ ਇਸ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਸੀ। ਉਦੋਂ ਕੁਝ ਪਤਾ ਨਹੀਂ ਸੀ।

#punjabnews

#samacharpunjab

ਤਾਜ਼ਾ ਖ਼ਬਰਾਂ
Gallery
Tags
Social Media