:

ਅਕਾਲੀ ਸੀ ਅਕਾਲੀ ਹਾਂ ਤੇ ਅਕਾਲੀ ਰਹਾਂਗੀ, ਬੀਬੀ ਜਗੀਰ ਕੌਰ ਦੀ ਘਰ ਵਾਪਸੀ, ਬਾਦਲ ਸਾਹਮਣੇ ਸਟੇਜ ਤੋਂ ਕੀਤੀਆਂ ਵੱਡੀਆਂ ਗੱਲਾਂ www.samacharpunjab.com


ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੀ ਭੁਲੱਥ ਤੋਂ ਸੀਨੀਅਰ ਲੀਡਰ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਹੋ ਗਈ ਹੈ। ਅੱਜ ਉਹ ਅਕਾਲੀ ਦਲ 'ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬੀਬੀ ਜਗੀਰ ਕੌਰ ਦੇ ਡੇਰੇ ਬੇਗੋਵਾਲ ਵਿੱਚ ਪਹੁੰਚੇ। ਜਿਸ ਦੌਰਾਨ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ 'ਚ ਸ਼ਾਮਲ ਕਰਵਾਇਆ।ਬੀਬੀ ਜਗੀਰ ਕੌਰ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਜ਼ਾਦ ਤੌਰ 'ਤੇ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਸੀ। ਜਿਸ ਕਰਕੇ ਉਹਨਾਂ ਨੁੰ ਅਕਾਲੀ ਦਲ ਨੇ ਪਾਰਟੀ ਤੋਂ ਬਾਹਰ ਕੱਢ ਦਿੱਤਾ ਸੀ। ਕੁੱਝ ਦਿਨ ਪਹਿਲਾਂ ਬੀਬੀ ਜਗੀਰ ਕੌਰ ਨੂੰ ਪਾਰਟੀ 'ਚੋਂ ਕੱਢਣ ਵਾਲਾ ਹੁਕਮ ਅਕਾਲੀ ਦਲ ਨੇ ਵਾਪਸ ਲੈ ਲਿਆ ਸੀ। ਜਗੀਰ ਕੌਰ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਵੀ ਬਿਨਾ ਸ਼ਰਤ ਅਕਾਲੀ ਦਲ 'ਚ ਵਾਪਸ ਆ ਗਏ ਸਨ। ਹੁਣ ਵੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਬਿਨਾ ਸ਼ਰਤ ਅਕਾਲੀ ਦਲ 'ਚ ਵਾਪਸ ਆਈ ਹਾਂ। ਮੈਨੁੰ ਕੋਈ ਟਿਕਟ ਜਾਂ ਕੋਈ ਅਹੁਦੇ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਸੀ ਅਕਾਲੀ ਹਾਂ ਅਤੇ ਅਕਾਲੀ ਰਹਾਂਗੀ। ਜਗੀਰ ਕੌਰ ਨੇ ਕਿਹਾ ਕਿ ਹੋ ਸਕਦਾ ਮੇਰੇ ਤੋਂ ਗਲਤੀਆਂ ਹੋਈਆਂ ਹੋਣ ਇਸੇ ਕਰਕੇ ਪਾਰਟੀ ਨੇ ਮੇਰੇ ਖਿਲਾਫ਼ ਐਕਸ਼ਨ ਲਿਆ, ਨਹੀਂ ਤਾਂ ਕੋਈ ਅਜਿਹੀ ਕਾਰਵਾਈ ਨਹੀਂ ਕਰ ਸਕਦਾ। ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਤੋਂ ਵੱਖ ਹੋਈ ਸੀ ਤਾਂ ਵੀ ਮੈਂ ਪਾਰਟੀ ਦੇ ਭਲੇ ਲਈ ਲੋਕਾਂ 'ਚ ਵਿਚਰਦੀ ਰਹੀ ਹਾਂ। ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੱਜ ਅਕਾਲੀ ਦਲ ਦਾ ਪਵਿਾਰ ਇਕੱਠਾ ਹੋ ਰਿਹਾ ਹੈ। ਬਾਦਲ ਨੇ ਕਿਹਾ ਕਿ ਗਲਤੀਆਂ ਇਨਸਾਨ ਤੋਂ ਹੁੰਦੀਆਂ ਹਨ। ਮੇਰੇ ਤੋਂ ਵੀ ਹੋਈਆਂ ਸਨ। ਪਰ ਅੱਜ ਸਾਨੂੰ ਕੌਮ ਲਈ ਇੱਕ ਜੁੱਟ ਹੋਣ ਦੀ ਜ਼ਰੂਰਤ ਹੈ। ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
#breakingnews
#samacharpunjab

ਤਾਜ਼ਾ ਖ਼ਬਰਾਂ
Gallery
Tags
Social Media