:

ਪਲੇਅ ਵੇਅ ਸਕੂਲ ਦੀ ਛੱਤ ਉੱਪਰ ਲੱਗ ਰਹੇ ਏਅਰਟੈੱਲ ਦਾ ਟਾਵਰ ਬੱਚਿਆਂ/ ਮੁਹੱਲਾ ਨਿਵਾਸੀਆਂ ਦੀ ਸਿਹਤ ਉੱਪਰ ਮਾੜਾ ਪ੍ਰਭਾਵ - ਰਜਿੰਦਰ ਪਾਲwww.samacharpunjab.com


ਪਲੇਅ ਵੇਅ ਸਕੂਲ ਦੀ ਛੱਤ ਉੱਪਰ ਲੱਗ ਰਹੇ ਏਅਰਟੈੱਲ ਦਾ ਟਾਵਰ ਬੱਚਿਆਂ/ ਮੁਹੱਲਾ ਨਿਵਾਸੀਆਂ ਦੀ ਸਿਹਤ ਉੱਪਰ ਮਾੜਾ ਪ੍ਰਭਾਵ - ਰਜਿੰਦਰ ਪਾਲ 
ਬਰਨਾਲਾ 16 ਮਾਰਚ 
 ਜੌੜਕੀਆਂ ਮੁਹੱਲਾ ਸ਼ਹਿਰ ਬਰਨਾਲਾ ਦੇ ਘੁੱਗ ਵਸਦੀ ਵਸੋਂ ਵਿੱਚ ਵਪਾਰਕ ਘਰਾਣੇ ਅੰਨ੍ਹੇ ਮੁਨਾਫ਼ੇ ਦੀ ਹੋੜ ਵਿੱਚ ਜ਼ਿੰਦਗੀ ਨੂੰ ਦਾਅ ਤੇ  ਲਾ ਰਹੇ ਹਨ। ਇਸ ਦੀ ਮਿਸਾਲ ਹੈ ਕਿ ਏਅਰਟੈੱਲ ਕੰਪਨੀ ਇੱਕ ਪਲੇਅ ਵੇਅ ਸਕੂਲ ਦੀ ਛੱਤ ਉੱਪਰ ਮੁਹੱਲਾ ਨਿਵਾਸੀਆਂ ਅਤੇ ਸਾਰੇ ਕਾਇਦੇ ਕਾਨੂੰਨਾਂ ਨੂੰ ਦਾਅ ਤੇ ਲਾਅਕੇ ਮੋਬਾਈਲ ਟਾਵਰ ਲਾਕੇ ਲੋਕਾਈ ਦੀ ਜਾਨ ਦਾ ਖੌਅ ਬਣ ਰਹੇ ਹਨ। ਜੌੜਆਂ-ਚੱਕੀਆਂ ਮੁਹੱਲੇ ਵਿੱਚ ਭਾਰਤ ਭੂਸ਼ਨ ਨਾਂ ਦੇ ਵਿਅਕਤੀ ਵੱਲੋਂ ਲਾਏ ਜਾ ਰਹੇ ਮੋਬਾਈਲ ਟਾਵਰ ਬਾਰੇ ਮੁਹੱਲਾ ਨਿਵਾਸੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਰੁਕ ਦਾ ਨਾਂ ਨਹੀਂ ਸੀ ਰਿਹਾ।  ਹਾਲਾਂ ਕਿ ਮੁਹੱਲਾ ਨਿਵਾਸੀਆਂ ਨੇ ਆਪਣੀ ਇਹ ਸਮੱਸਿਆ ਪੁਲਿਸ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਵੀ ਲਿਖਤੀ ਰੂਪ ਵਿੱਚ ਧਿਆਨ ਵਿੱਚ ਲਿਆਂਦੀ ਸੀ। ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਆਪਣੀ ਇਹ ਸਮੱਸਿਆ ਭਾਕਿਯੂ ਏਕਤਾ (ਡਕੌਂਦਾ) ਦੇ ਸੰਧੂ ਪੱਤੀ ਬਰਨਾਲਾ ਇਕਾਈ ਦੇ ਪ੍ਰਧਾਨ ਗਮਦੂਰ ਸਿੰਘ ਦੇ ਧਿਆਨ ਵਿੱਚ ਲਿਆਂਦੀ। ਇਕਾਈ ਆਗੂਆਂ ਨੇ ਇਸ ਗੈਰਕਾਨੂੰਨੀ ਮੋਬਾਈਲ ਟਾਵਰ ਰੋਕਣ ਲਈ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਦੇ ਸਹਿਯੋਗ ਨਾਲ ਮੁਹੱਲਾ ਨਿਵਾਸੀਆਂ ਦਾ ਇਕੱਠ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਮੰਡਲ ਸਿੰਘ ਜੋਧਪੁਰ ਦੀ ਅਗਵਾਈ ਵਿੱਚ ਕੀਤਾ। ਇਸ ਸਮੇਂ ਸੰਬੋਧਨ ਕਰਦਿਆਂ ਬਰਨਾਲਾ ਬਲਾਕ ਦੇ ਆਗੂ ਸਤਨਾਮ ਸਿੰਘ ਬਰਨਾਲਾ, ਬਲਵੰਤ ਸਿੰਘ ਠੀਕਰੀਵਾਲਾ, ਹਰਪਾਲ ਸਿੰਘ ਹੰਢਿਆਇਆ,ਡਾ ਰਜਿੰਦਰ ਪਾਲ ਨੇ ਮੋਬਾਇਲ ਟਾਵਰ ਦੇ ਵਸੋਂ ਵਿੱਚ ਲੱਗਣ ਨਾਲ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਆਗੂਆਂ ਨੇ ਮੁਹੱਲਾ ਨਿਵਾਸੀਆਂ ਨੂੰ ਇਸ ਧੱਕੇਸ਼ਾਹੀ ਦਾ ਜਥੇਬੰਦਕ ਢੰਗ ਨਾਲ ਵਿਰੋਧ ਕਰਨ ਦਾ ਸੱਦਾ ਦਿੱਤਾ। ਇਕੱਠੇ ਹੋਏ ਲੋਕਾਂ ਫ਼ੈਸਲਾ ਕੀਤਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਕਿਸੇ ਵਪਾਰਕ ਘਰਾਣੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟਾਵਰ ਦੀ ਉਸਾਰੀ ਕਰਵਾ ਰਹੇ ਮਾਲਕ ਨੂੰ ਆਪਣੇ ਸੌੜੇ ਮੁਨਾਫ਼ਿਆਂ ਲਈ ਉਸਾਰੇ ਜਾ ਰਹੇ ਟਾਵਰ ਨੂੰ ਰੋਕਣ ਦੀ ਚਿਤਾਵਨੀ ਦਿੱਤੀ। ਭਾਰੀ ਲੋਕ ਦੇ ਚਲਦਿਆਂ ਭਾਵੇਂ ਇੱਕ ਵਾਰ ਟਾਵਰ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ ਪਰ ਆਉਣ ਵਾਲੇ ਸਮੇਂ ਵਿੱਚ ਜੇਕਰ ਅਜਿਹੀ ਹਰਕਤ ਕੀਤੀ ਗਈ ਤਾਂ ਜਥੇਬੰਦਕ ਢੰਗ ਨਾਲ ਡਟਵਾਂ ਵਿਰੋਧ ਕੀਤਾ ਜਾਵੇਗਾ। ਆਗੂਆਂ ਇਹ ਵੀ ਕਿਹਾ ਕਿ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਵਿਖਾਵਾ ਕਰਨ ਵਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਜਿਹੇ ਵਪਾਰਕ ਘਰਾਣਿਆਂ ਦੇ ਹਿੱਤਾਂ ਅੱਗੇ ਨਤਮਸਤਕ ਹੁੰਦਾ ਰਹਿੰਦਾ ਹੈ। ਆਗੂਆਂ ਨੇ ਮੁਹੱਲਾ ਨਿਵਾਸੀਆਂ ਨੂੰ ਆਪਣੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਜਥੇਬੰਦਕ ਅਦਾਰੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਸਮੇਂ ਗੁਰਮੀਤ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਠੀਕਰੀਵਾਲਾ, ਸੁਖਦੇਵ ਸਿੰਘ, ਜਸਪ੍ਰੀਤ ਸਿੰਘ, ਸੁਖਦਰਸ਼ਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
#barnalanews
#breakingnews
#samacharpunjab

ਤਾਜ਼ਾ ਖ਼ਬਰਾਂ
Gallery
Tags
Social Media