IVF ਤਕਨੀਕ ਰਾਹੀਂ ਗੂੰਜੀਆਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਕਿਲਕਾਰੀਆਂ...ਜਾਣੋ ਕੀ ਹੈ IVF ਤਕਨੀਕwww.samacharpunjab.com
- Admin Default
- 17 Mar, 2024 23:06
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਵੱਲੋਂ ਪ੍ਰਸ਼ੰਸਕਾਂ ਨਾਲ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ। ਮਰਹੂਮ ਗਾਇਕ ਦੇ ਮਾਪਿਆਂ ਨੇ ਆਪਣੇ ਘਰ ਨੰਨ੍ਹੇ ਮਹਿਮਾਨ ਦਾ ਸਵਾਗਤ ਕੀਤਾ ਹੈ। ਮੂਸੇਵਾਲਾ ਦੇ ਪਿਤਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਨਵਜੰਮੇ ਪੁੱਤਰ ਨਾਲ ਪੋਸਟ ਸ਼ੇਅਰ ਕਰ ਇਹ ਗੁੱਡ ਨਿਊਜ਼ ਫੈਨਜ਼ ਨੂੰ ਦਿੱਤੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਹੁਣ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਹੈ ਕਿ IVF ਤਕਨੀਕ ਕੀ ਹੈ? ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ:
ਦੱਸ ਦੇਈਏ ਕਿ ਬੱਚਾ ਨਾ ਹੋਣ ਕਾਰਨ ਕਿਸੇ ਵੀ ਸਿਹਤ ਸਮੱਸਿਆ ਨਾਲ ਜੂਝ ਰਹੇ ਪ੍ਰੇਸ਼ਾਨ ਜੋੜਿਆਂ ਜਾਂ ਔਰਤਾਂ ਲਈ ਟੈਸਟ ਟਿਊਬ ਬੇਬੀ ਉਮੀਦ ਦੀ ਕਿਰਨ ਹੈ। ਔਰਤਾਂ ਵਿੱਚ ਇੱਕ ਫੈਲੋਪੀਅਨ ਟਿਊਬ ਹੁੰਦੀ ਹੈ, ਜੋ ਅੰਡੇ ਤੇ ਸ਼ੁਕਰਾਣੂ ਨੂੰ ਮਿਲਾਉਂਦੀ ਹੈ ਤੇ ਉਨ੍ਹਾਂ ਨੂੰ ਗਰਭ ਧਾਰਨ ਲਈ ਅੰਡਾਸ਼ਯ ਵਿੱਚ ਪਹੁੰਚਾਉਂਦੀ ਹੈ।ਇਸ ਪ੍ਰਕਿਰਿਆ ਵਿੱਚ ਦੋ ਤੋਂ ਤਿੰਨ ਹਫ਼ਤੇ ਲੱਗਦੇ ਹਨ। ਅੰਡੇ ਤੇ ਸ਼ੁਕਰਾਣੂਆਂ ਨੂੰ ਮਾਂ ਦੇ ਗਰਭ ਵਿੱਚ ਵਿਕਸਤ ਕਰਨ ਦੀ ਬਜਾਏ ਇੱਕ ਪ੍ਰਯੋਗਸ਼ਾਲਾ ਵਿੱਚ ਵਿਕਸਤ ਕਰਨ ਦੀ ਪ੍ਰਕਿਰਿਆ ਨੂੰ ਇਨ ਵਿਟਰੋ ਫਰਟੀਲਾਈਜ਼ੇਸ਼ਨ ਯਾਨੀ ਆਈਵੀਐਫ ਕਿਹਾ ਜਾਂਦਾ ਹੈ। ਇਸ ਤਰੀਕੇ ਨਾਲ ਤਿਆਰ ਕੀਤੇ ਭਰੂਣ ਨੂੰ ਪਲਾਸਟਿਕ ਦੀ ਬਰੀਕ ਟਿਊਬ ਰਾਹੀਂ ਔਰਤ ਦੇ ਬੱਚੇਦਾਨੀ ਵਿੱਚ ਲਾਇਆ ਜਾਂਦਾ ਹੈ।ਇਨ੍ਹਾਂ ਵਿੱਚ ਮਿਆਰੀ IVF, ICSI ਤੇ ICSI ਵਿਧੀ ਤਕਨੀਕਾਂ ਸ਼ਾਮਲ ਹਨ। ਇਨ੍ਹਾਂ ਨਵੀਆਂ ਤਕਨੀਕਾਂ ਦੇ ਕਾਰਨ ਗਰਭ ਧਾਰਨ ਕਰਨਾ ਹੁਣ ਸਰਲ ਤੇ ਆਸਾਨ ਹੋ ਗਿਆ ਹੈ। ਇਹ ਸਾਰੀਆਂ ਪ੍ਰਕਿਰਿਆਵਾਂ ਕੁਦਰਤੀ ਤੌਰ 'ਤੇ ਵਾਪਰਦੀਆਂ ਹਨ। ਨਤੀਜੇ ਵਜੋਂ ਇੱਕ ਸਿਹਤਮੰਦ ਬੱਚੇ ਦਾ ਜਨਮ ਹੁੰਦਾ ਹੈ।ਆਈਵੀਐਫ ਤਕਨੀਕ ਇੱਕ ਜਣਨ ਉਪਚਾਰ ਹੈ। ਜਿਹੜੇ ਜੋੜੇ ਬੱਚੇ ਪੈਦਾ ਕਰਨ ਤੋਂ ਅਸਮਰੱਥ ਹੁੰਦੇ ਹਨ, ਉਨ੍ਹਾਂ ਦਾ ਇਸ ਇਲਾਜ ਰਾਹੀਂ ਇਲਾਜ ਕੀਤਾ ਜਾਂਦਾ ਹੈ। ਇਸ ਵਿੱਚ ਔਰਤ ਦੇ ਅੰਡੇ ਨੂੰ ਮਰਦ ਦੇ ਸ਼ੁਕਰਾਣੂ ਨਾਲ ਮਿਲਾਇਆ ਜਾਂਦਾ ਹੈ ਤੇ ਫਿਰ ਗਰਭ ਵਿਚ ਲਗਾਇਆ ਜਾਂਦਾ ਹੈ। ਸਭ ਕੁਝ ਕੁਦਰਤੀ ਤਰੀਕੇ ਨਾਲ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਨਾ ਤਾਂ ਕਿਸੇ ਤਰ੍ਹਾਂ ਦੇ ਆਪਰੇਸ਼ਨ ਦੀ ਲੋੜ ਹੁੰਦੀ ਹੈ ਤੇ ਨਾ ਹੀ ਹਸਪਤਾਲ ਵਿੱਚ ਭਰਤੀ ਕਰਵਾਉਣ ਦੀ।ਗਰਭ ਅਵਸਥਾ ਤੋਂ ਬਾਅਦ ਔਰਤਾਂ ਘਰੇਲੂ ਕੰਮ ਕਰ ਸਕਦੀਆਂ ਹਨ ਤੇ ਕੰਮਕਾਜੀ ਔਰਤਾਂ ਵੀ ਦਫਤਰ ਦਾ ਕੰਮ ਕਰ ਸਕਦੀਆਂ ਹਨ। ਇਨ੍ਹਾਂ ਵਿੱਚ ਬੈੱਡ ਰੈਸਟ ਵਰਗਾ ਕੁਝ ਨਹੀਂ ਹੁੰਦਾ, ਜਦੋਂ ਤੱਕ ਸਭ ਕੁਝ ਆਮ ਹੈ।
#breakingnews
#samacharpunjab







