:

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਆਗੂਆਂ ਨੇ ਕੀਤਾ ਡੋਰ-ਟੂ-ਡੋਰ ਪ੍ਰਚਾਰwww.samacharpunjab.com


ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਆਗੂਆਂ ਨੇ ਕੀਤਾ ਡੋਰ-ਟੂ-ਡੋਰ ਪ੍ਰਚਾਰ
ਬਰਨਾਲਾ, 19 ਮਾਰਚ 
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਜ਼ਿਲ੍ਹਾ ਬਰਨਾਲਾ ਜਥੇਬੰਦੀ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜਰ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਘਰ-ਘਰ ਪਹੁੰਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਰਨਾਲਾ ਸ਼ਹਿਰ ਵਿਖੇ ਡੋਰ-ਟੂ-ਡੋਰ ਪ੍ਰਚਾਰ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਸ਼ਨ ਸਿੰਘ ਮੰਡੇਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਪਿਛਲੇ ਡੇਢ ਸਾਲ ਦੇ ਦੌਰਾਨ ਅਨੇਕਾਂ ਹੀ ਵਿਕਾਸ ਪ੍ਰੋਜੈਕਟ ਕੇਂਦਰ ਤੋਂ ਪਾਸ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਦਾ ਲਾਭ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ  ਮਿਲੇਗਾ | ਇਸ ਤੋਂ ਇਲਾਵਾ ਐਮ.ਪੀ. ਲੈਂਡ ਦੀ ਗ੍ਰਾਂਟ ਬਿਨ੍ਹਾਂ ਵਕਤ ਗਵਾਏ ਬਿਨ੍ਹਾਂ ਪੱਖਪਾਤ ਤੋਂ ਸਾਰੇ ਵਰਗਾਂ ਵਿੱਚ ਬਰਾਬਰ ਵੰਡੀ ਹੈ | ਉਨ੍ਹਾਂ ਦੱਸਿਆ ਕਿ ਸ. ਮਾਨ ਦੀ ਸੋਚ ਹਲਕੇ ਨੂੰ  ਖੁਸ਼ਹਾਲ ਬਨਾਉਣ ਅਤੇ ਬਰਾਬਰਤ ਅਧਿਕਾਰਾਂ ਵਾਲੇ ਰਾਜ ਦੀ ਸਥਾਪਨਾ ਹੈ | ਪੰਜਾਬ ਦੇ ਤਰੱਕੀ ਤੇ ਖੁਸ਼ਹਾਲੀ ਲਈ ਸ. ਸਿਮਰਨਜੀਤ ਸਿੰਘ ਮਾਨ ਵਰਗੇ ਇਮਾਨਦਾਰ ਤੇ ਸਾਫ ਦਿੱਖ ਵਾਲੇ ਆਗੂ ਦਾ ਸਾਥ ਦੇਣ ਦੀ ਲੋੜ ਹੈ | ਇਸ ਮੌਕੇ ਪਿ੍ੰਸੀਪਲ ਬਲਦੇਵ ਸਿੰਘ, ਜਗਦੀਪ ਸਿੰਘ, ਮੌਤਾ ਸਿੰਘ ਨਾਈਵਾਲ, ਜੱਸਾ ਸਿੰਘ ਨਾਈਵਾਲ, ਡਾ. ਜਗਰੂਪ ਸਿੰਘ, ਚਤੁਰ ਸਿੰਘ ਹਲਵਾਈ, ਜਥੇਦਾਰ ਮੇਲਾ ਸਿੰਘ ਠੀਕਰੀਵਾਲ ਸਮੇਤ ਹੋਰ ਆਗੂ ਵੀ ਹਾਜਰ ਸਨ |
#barnalanews
#breakingnews
#samacharpunjab

ਤਾਜ਼ਾ ਖ਼ਬਰਾਂ
Gallery
Tags
Social Media