ਬੀਜੇਪੀ 'ਚ ਸ਼ਾਮਲ ਹੋਏ ਤਰਨਜੀਤ ਸੰਧੂ ਨੂੰ ਖਾਲਿਸਤਾਨੀਆਂ ਵੱਲੋਂ ਧਮਕੀ, 25 ਲੱਖ ਦਾ ਰੱਖਿਆ ਇਨਾਮwww.samacharpunjab.com
- Admin Default
- 20 Mar, 2024 01:26
ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸਿਆਸਤ 'ਚ ਆਉਂਦੇ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਖਾਲਿਸਤਾਨੀ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਅੱਜ (20 ਮਾਰਚ) ਇੱਕ ਵੀਡੀਓ ਜਾਰੀ ਕਰਕੇ ਸੰਧੂ ਨੂੰ ਨਿੱਝਰ ਦਾ ਕਾਤਲ ਦੱਸਦਿਆਂ ਇਹ ਧਮਕੀ ਦਿੱਤੀ ਹੈ।ਪੰਨੂ ਨੇ ਕਿਹਾ ਹੈ ਕਿ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਮਾਰਨ 'ਚ ਤਰਨਜੀਤ ਸੰਧੂ ਸ਼ਾਮਲ ਸੀ। ਉਸ ਦੇ ਨਾਲ ਮਿਲ ਕੇ ਵਰਮਾ ਨੇ ਨਿੱਝਰ ਦਾ ਕੈਨੇਡਾ 'ਚ ਕਤਲ ਕਰਵਾਇਆ ਸੀ। ਵੀਡੀਓ ਪੁਲਿਸ ਕੋਲ ਵੀ ਪਹੁੰਚ ਗਈ ਹੈ। ਇਸ ਦੇ ਆਧਾਰ 'ਤੇ ਉਨ੍ਹਾਂ ਦੀ ਸੁਰੱਖਿਆ ਵੀ ਵਧਾਈ ਜਾ ਰਹੀ ਹੈ। ਪੰਨੂ ਨੇ ਸਵੇਰੇ ਪੌਣੇ 9 ਵਜੇ ਦੇ ਕਰੀਬ 1.23 ਮਿੰਟ ਦਾ ਵੀਡੀਓ ਜਾਰੀ ਕੀਤੀ ਹੈ। ਇਹ ਵੀਡੀਓ ਕਿਸੇ ਅਣਜਾਣ YouTube ਚੈਨਲ ਤੋਂ ਅਪਲੋਡ ਕੀਤੀ ਗਈ ਹੈ ਜੋ ਰਾਤ ਨੂੰ ਹੀ ਬਣਾਇਆ ਗਿਆ ਸੀ। ਪੰਨੂ ਨੇ ਕਿਹਾ ਹੈ ਇਹ ਉਹ ਕਾਤਲ ਚਿਹਰਾ ਹੈ ਜਿਸ ਨੇ ਨਿੱਝਰ ਦਾ ਕੈਨੇਡਾ 'ਚ ਕਤਲ ਕਰਵਾਇਆ ਸੀ। ਪੰਨੂ ਨੇ ਸੰਧੂ ਨੂੰ ਭਾਰਤ ਸਰਕਾਰ ਦਾ ਦਲਾਲ ਦੱਸਦਿਆਂ ਕਿਹਾ ਹੈ ਕਿ ਨਿੱਝਰ ਦੇ ਕਤਲ ਲਈ ਹੋਰ ਕੋਈ ਨਹੀਂ ਬਲਕਿ ਸੰਧੂ ਹੀ ਜ਼ਿੰਮੇਵਾਰ ਹੈ। ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਰਹਿੰਦਿਆਂ ਸੰਧੂ ਨੇ ਆਪਣੇ ਕੈਨੇਡੀਅਨ ਸਾਥੀ ਵਰਮਾ ਦੀ ਮਦਦ ਨਾਲ ਨਿੱਝਰ ਦਾ ਕਤਲ ਕਰਵਾਇਆ ਸੀ।ਪੰਨੂੰ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਸੰਧੂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਐਲਾਨਣਾ ਚਾਹੁੰਦੀ ਹੈ। ਇਸੇ ਤਰ੍ਹਾਂ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਲੋਕ ਸਭਾ ਮੈਂਬਰ ਬਣਾਇਆ ਗਿਆ। ਪੰਨੂ ਨੇ ਕਿਹਾ ਹੈ ਕਿ ਸਿੱਖ ਫਾਰ ਜਸਟਿਸ ਐਲਾਨ ਕਰਦੀ ਹੈ ਕਿ ਨਿੱਝਰ ਦੇ ਕਤਲ ਦਾ ਬਦਲਾ ਲਿਆ ਜਾਵੇਗਾ।ਪੰਨੂ ਨੇ ਕਿਹਾ ਹੈ ਕਿ ਮੇਰੀ ਸੰਸਥਾ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕਰਦੀ ਹੈ। ਜੇ ਕੋਈ ਸੰਧੂ ਤੋਂ ਨਿੱਝਰ ਦੇ ਕਤਲ ਬਾਰੇ ਸਵਾਲ ਕਰੇਗਾ ਤਾਂ ਉਸ ਨੂੰ ਇਹ ਇਨਾਮ ਦਿੱਤਾ ਜਾਵੇਗਾ ਤੇ ਜੇਕਰ ਕੋਈ ਸੰਧੂ ਨੂੰ ਕਤਲ ਲਈ ਫਸਾਉਂਦਾ ਹੈ ਤਾਂ ਉਸ ਨੂੰ ਹੋਰ ਇਨਾਮ ਦਿੱਤਾ ਜਾਵੇਗਾ।
#breakingnews
#samacharpunjab
sourceABPnews







