:

ਖਾਲਿਸਤਾਨੀ ਗੁਰਪਤਵੰਤ ਪੰਨੂ ਵੱਲੋਂ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਨੂੰ ਧਮਕੀ...'ਕਤਲ ਦਾ ਬਦਲਾ ਕਤਲ'www.samacharpunjab.com


BREAKING NEWS : ਸਿੱਖ ਫਾਰ ਜਸਟਿਸ (SFJ) ਦੇ ਮੁਖੀ ਤੇ ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਧਮਕੀ ਦਿੱਤੀ ਹੈ। ਪੰਨੂ ਨੇ ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ ਤੇ ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੂੰ ਉਨ੍ਹਾਂ ਦੇ ਬਿਆਨਾਂ ਕਰਕੇ ਧਮਕਾਇਆ ਹੈ। ਇੰਨਾ ਹੀ ਨਹੀਂ ਪੰਨੂ ਨੇ ਬਿੱਟੂ ਨੂੰ ਆਪਣੇ ਦਾਦਾ ਬੇਅੰਤ ਸਿੰਘ ਨੂੰ ਯਾਦ ਕਰਨ ਲਈ ਕਿਹਾ ਹੈ।ਪੰਨੂ ਨੇ ਅੱਜ ਆਪਣਾ ਨਵਾਂ ਵੀਡੀਓ ਜਾਰੀ ਕੀਤਾ ਹੈ। ਖਾਲਿਸਤਾਨ ਸਮਰਥਕ ਪੰਨੂ ਨੇ ਆਪਣੀ ਵੀਡੀਓ ਵਿੱਚ ਕਿਹਾ ਹੈ ਕਿ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਸੁਣ ਲੈਣ। ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਹੈ। ਇਹ ਪੰਜਾਬ ਹੈ, ਇੱਥੇ ਕਤਲ ਦਾ ਬਦਲਾ ਕਤਲ ਨਾਲ ਲਿਆ ਜਾਂਦਾ ਹੈ। ਬਿੱਟੂ ਆਪਣੇ ਦਾਦਾ ਬੇਅੰਤ ਸਿੰਘ ਨੂੰ ਯਾਦ ਕਰ ਲਵੇ। ਪੰਨੂ ਦਾ ਸੰਦੇਸ਼ ਹੈ ਕਿ ਜੇਕਰ ਇੱਕ ਵੀ ਕਿਸਾਨ ਦਾ ਕਤਲ ਹੋਇਆ ਤਾਂ ਕਤਲ ਦਾ ਬਦਲਾ ਕਤਲ ਹੋਵੇਗਾ।ਵੀਡੀਓ ਸੰਦੇਸ਼ ਵਿੱਚ ਪੰਨੂੰ ਨੇ ਇੱਕ ਵਾਰ ਫਿਰ ਪੰਜਾਬ ਦੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੂੰ ਰੋਕਣ ਲਈ ਉਕਸਾਇਆ ਹੈ। ਪੰਨੂੰ ਨੇ ਕਿਹਾ ਕਿ ਮੋਦੀ ਪੰਜਾਬ ਆ ਰਿਹਾ ਹੈ। ਕਿਸਾਨ ਉਸ ਨੂੰ ਰੋਕਣ। ਪੰਜਾਬ ਦੀ ਜ਼ਮੀਨ ਵਿੱਚ ਜੋ ਮੇਖਾਂ ਲਵਾਈਆਂ ਗਈਆਂ, ਉਹ ਮੇਖਾਂ ਉਨ੍ਹਾਂ ਦੇ ਸੀਨੇ ਵਿੱਚ ਠੋਕਣੀਆਂ ਹਨ। ਮੋਦੀ ਦੇ ਕਾਫਲੇ ਨੂੰ ਰੋਕਣ ਲਈ ਸੜਕਾਂ ਤੇ ਹਵਾਈ ਅੱਡਿਆਂ ਦਾ ਘਿਰਾਓ ਕੀਤਾ ਜਾਵੇ।ਦਰਅਸਲ, ਪੰਜਾਬ ਵਿੱਚ ਕਿਸਾਨ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਤੋਂ ਰੋਕ ਰਹੇ ਹਨ। ਕਿਸਾਨ ਆਗੂ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਦੇ ਹੋਏ ਸਵਾਲ ਕਰ ਰਹੇ ਹਨ। ਇਸ ਦੌਰਾਨ ਕੁਝ ਦਿਨ ਪਹਿਲਾਂ ਹੰਸ ਰਾਜ ਹੰਸ ਨੇ ਕਿਹਾ ਸੀ ਕਿ ਇਨ੍ਹਾਂ ਜੁਤੀਆਂ ਬਗੈਰ ਬੰਦੇ ਨਹੀਂ ਬਣਨਾ। ਦੋ ਤਰੀਕੇ ਆਉਣ ਦਿਓ, ਦੇਖੋ ਇਨ੍ਹਾਂ ਨੂੰ ਜੁੱਤੀ ਕਿਵੇਂ ਫਿਰਦੀ।ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਕਿਸਾਨ ਚਾਰ ਝੰਡੇ ਲੈ ਕੇ ਖੜ੍ਹ ਜਾਂਦੇ ਹਨ। ਪਿੰਡਾਂ ਵਿੱਚ ਜਾਣ ਤੋਂ ਰੋਕਦੇ ਹਨ। ਉਹ ਇਕੱਲੇ-ਇੱਕਲੇ ਨਾਲ ਹਿਸਾਬ ਕਰਨਗੇ। ਇਕੱਲੇ-ਇਕੱਲੇ ਦੀ ਵੀਡੀਓ ਬਣਾ ਰਹੇ ਹਨ। ਇਨ੍ਹਾਂ ਬਿਆਨਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਹੰਸ ਰਾਜ ਹੰਸ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ।
#ravneetbittu
#samacharpunjab








sourceABPnews

ਤਾਜ਼ਾ ਖ਼ਬਰਾਂ
Gallery
Tags
Social Media