:

ਲੁਧਿਆਣਾ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਬਦਮਾਸ਼ਾਂ ਵੱਲੋਂ ਖੋਹਿਆ ਈ-ਰਿਕਸ਼ਾ ਬਰਾਮਦ ਕਰ ਮਾਲਕ ਨੂੰ ਸੌਂਪਿਆwww.samacharpunjab.com


BREAKING NEWS : ਮਾਨਯੋਗ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਸਣੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਪਰਾਧਿਕ ਅਨਸਰਾਂ ਖਿਲਾਫ ਸਖਤ ਕਾਰਵਾਈ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ 24 ਘੰਟਿਆਂ ਦੇ ਵਿੱਚ ਇੱਕ ਲੁੱਟ-ਖੋਹ ਦਾ ਮਾਮਲਾ ਹੱਲ ਕਰ ਲਿਆ ਹੈ। ਜੀ ਹਾਂ 17 ਤਰੀਕ ਦੀ ਰਾਤ ਨੂੰ ਸਥਾਨਕ ਟਰੰਕਾਂ ਵੱਲ ਬਜ਼ਾਰ ਨੇੜੇ ਚਾਲਕ ਪ੍ਰਵੀਨ ਕੁਮਾਰ ਪਾਸੋਂ ਖੋਹਿਆ ਗਿਆ ਸੀ। ਜਿਸ ਨੂੰ ਲੈ ਕੇ ਲੁਧਿਆਣਾ ਪੁਲਿਸ ਦੇ ਪੀਸੀਆਰ ਮੋਟਰਸਾਈਕਲ ਨੰਬਰ 1 ਦੇ ਏਐਸਆਈ ਵਿਜੇ ਕੁਮਾਰ ਨੇ ਈ-ਰਿਕਸ਼ਾ 24 ਘੰਟਿਆਂ ਅੰਦਰ ਬਰਾਮਦ ਕਰਕੇ ਉਸਦੇ ਮਾਲਕਾਂ ਸਪੁਰਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮੌਕੇ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਹੈ ਕਿ ਪੀੜਿਤ ਮੁਤਾਬਕ 17 ਜੂਨ ਦੀ ਰਾਤ ਕਰੀਬ 11.30 ਵਜੇ ਟਰੰਕਾਂ ਵਾਲੇ ਬਜ਼ਾਰ ਨੇੜੇ ਉਸ ਪਾਸੋਂ ਕੁੱਝ ਬਦਮਾਸ਼ਾਂ ਵੱਲੋਂ ਇਹ ਰਿਕਸ਼ਾ ਖੋਹ ਲਿਆ ਗਿਆ ਸੀ। ਜਿਸ ਤੋਂ ਬਾਅਦ ਪੀੜਤ ਵੱਲੋਂ ਪੁਲਿਸ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਹਨਾਂ ਦੱਸਿਆ ਕਿ ਅੱਜ 18 ਜੂਨ ਨੂੰ ਉਹਨਾਂ ਵੱਲੋਂ ਗਸ਼ਤ ਦੌਰਾਨ ਕੇਸਰ ਗੰਜ ਮੰਡੀ ਨੇੜੇ ਈ-ਰਿਕਸ਼ਾ ਬਰਾਮਦ ਕੀਤਾ ਗਿਆ। ਜਾਂਚ ਤੋਂ ਬਾਅਦ ਉਹ ਈ ਰਿਕਸ਼ਾ ਡਰਾਈਵਰ ਪਰਵੀਨ ਕੁਮਾਰ ਅਤੇ ਮਾਲਕ ਆਸ਼ਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅਪਰਾਧਿਕ ਅਨਸਰਾਂ ਖਿਲਾਫ ਮੁਹਿੰਮ ਭਵਿੱਖ ਵੀ ਜਾਰੀ ਰਹੇਗੀ।
#ludhiananews
#punjabpolice
#samacharpunjab










sourceABPnews