:

ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦwww.samacharpunjab.com


BREAKING NEWS : ਲੁਧਿਆਣਾ 'ਚ ਟੀ-20 ਵਿਸ਼ਵ ਕੱਪ ਦੌਰਾਨ ਜਦੋਂ ਲੋਕ ਮੈਚ ਦੀ ਜਿੱਤ ਦਾ ਜਸ਼ਨ ਮਨਾ ਰਹੇ ਸਨ ਤਾਂ ਕੁਝ ਲੋਕ ਮੈਚ ਦੀ ਜਿੱਤ ਜਾਂ ਹਾਰ 'ਤੇ ਸੱਟਾ ਲਗਾ ਰਹੇ ਸਨ। ਪੁਲੀਸ ਨੇ ਘਰ ’ਤੇ ਛਾਪਾ ਮਾਰ ਕੇ ਤਿੰਨ ਵਿਅਕਤੀਆਂ ਨੂੰ ਲੱਖਾਂ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇੱਕ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਿਆ। ਜਿਸ ਦੀ ਪੁਲਿਸ ਭਾਲ ਕਰ ਰਹੀ ਹੈ।ਏਡੀਸੀਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਸ਼ਹਿਰ ਵਿੱਚ ਕੁਝ ਲੋਕ ਮੈਚ ਦੀ ਜਿੱਤ ਜਾਂ ਹਾਰ ’ਤੇ ਸੱਟਾ ਲਗਾ ਰਹੇ ਸਨ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮਾਡਲ ਟਾਊਨ ਇਲਾਕੇ 'ਚ ਇਕ ਘਰ 'ਚ ਲੋਕ ਸੱਟਾ ਲਗਾ ਰਹੇ ਹਨ। ਸੂਚਨਾ ਮਿਲਣ ’ਤੇ ਥਾਣਾ ਸਿਵਲ ਲਾਈਨ ਦੀ ਐਸਐਚਓ ਅਵਨੀਤ ਕੌਰ ਨੇ ਏਸੀਪੀ ਜਤਿਨ ਬਾਂਸਲ ਦੀ ਅਗਵਾਈ ਹੇਠ ਮਾਡਲ ਟਾਊਨ ਸਥਿਤ ਘਰ ’ਤੇ ਛਾਪਾ ਮਾਰ ਕੇ ਤਿੰਨ ਵਿਅਕਤੀਆਂ ਨੂੰ ਸੱਟਾ ਲਗਾਉਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ।
#arrest 
#ludhianapolice
#samacharpunjab









sourceABPnews