ਘਰ ਵਿਚ ਲਟਕਦੀਆਂ ਮਿਲੀਆਂ ਪਤੀ, ਪਤਨੀ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾ, ਅੱਜ ਹੀ ਹੋਇਆ ਸੀ ਬੁਰਾੜੀ ਕਾਂਡwww.samacharpunjab.com
- Repoter 11
- 01 Jul, 2024 10:02
#BREAKING NEWS : ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਵਿਚ ਇਕ ਘਰ ਵਿਚ ਪਤੀ, ਪਤਨੀ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ ਹਨ। ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕਤਲ ਸੀ ਜਾਂ ਖੁਦਕੁਸ਼ੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਸਣੇ ਐਫਐਸਐਲ ਟੀਮ ਮੌਕੇ ਉਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਅਲੀਰਾਜਪੁਰ ਜ਼ਿਲ੍ਹੇ ਦੇ ਸੋਂਡਵਾ ਥਾਣਾ ਖੇਤਰ ਦੇ ਰੌੜੀ ਪਿੰਡ 'ਚ ਸੋਮਵਾਰ ਨੂੰ ਪਤੀ, ਪਤਨੀ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਘਰ ਦੇ ਅੰਦਰ ਲਟਕਦੀਆਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਰਾਕੇਸ਼, ਉਸ ਦੀ ਪੁੱਤਰੀ ਲਲਿਤਾ, ਬੇਟੀ ਲਕਸ਼ਮੀ, ਪੁੱਤਰ ਪ੍ਰਕਾਸ਼ ਅਤੇ ਅਕਸ਼ੈ ਵਜੋਂ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ। ਪੁਲਿਸ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੁਖੀ ਜਾਂ ਕਿਸੇ ਮੈਂਬਰ ਨੇ ਕਦੇ ਕੋਈ ਸਮੱਸਿਆ ਨਹੀਂ ਦੱਸੀ। ਸਵੇਰੇ ਜਦੋਂ ਰਾਕੇਸ਼ ਦੇ ਚਾਚਾ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸ ਘਟਨਾ ਨੇ ਠੀਕ 6 ਸਾਲ ਪਹਿਲਾਂ ਦਿੱਲੀ ਦੇ ਬੁਰਾੜੀ ਵਿਚ ਵਾਪਰੇ ਬੁਰਾੜੀ ਸਮੂਹਿਕ ਆਤਮ ਹੱਤਿਆ ਕਾਂਡ (Burari Mass Suicide Case) ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜ਼ਿਕਰਯੋਗ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਬੁਰਾੜੀ ਸਮੂਹਿਕ ਖੁਦਕੁਸ਼ੀ ਕਾਂਡ ਨੂੰ ਅੱਜ 6 ਸਾਲ ਬੀਤ ਚੁੱਕੇ ਹਨ। ਪਹਿਲੀ ਜੁਲਾਈ 2018 ਨੂੰ ਬੁਰਾੜੀ ਦੇ ਸੰਤ ਨਗਰ ਵਿੱਚ ਇਕ ਘਰ ਵਿਚ ਇੱਕ ਹੀ ਪਰਿਵਾਰ ਦੇ 11 ਮੈਂਬਰਾਂ ਵੱਲੋਂ ਸਮੂਹਿਕ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਘਟਨਾ ਲੰਬੇ ਸਮੇਂ ਤੱਕ ਦੇਸ਼ ਭਰ ਵਿੱਚ ਸੁਰਖੀਆਂ ਵਿਚ ਰਹੀ।ਪਹਿਲਾਂ ਤਾਂ ਇਹ ਕਤਲ ਦਾ ਮਾਮਲਾ ਜਾਪਦਾ ਸੀ ਪਰ ਘਰ ਦੇ ਦਰਵਾਜ਼ੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਸਾਫ਼ ਹੋ ਗਿਆ ਹੈ ਕਿ ਪੂਰੇ ਪਰਿਵਾਰ ਨੇ ਸਮੂਹਿਕ ਖੁਦਕੁਸ਼ੀ ਕੀਤੀ ਹੈ। ਪਰਿਵਾਰ ਦੇ ਮੁਖੀ ਲਲਿਤ ਭਾਟੀਆ ਨੇ ਤੰਤਰ-ਮੰਤਰ ਦਾ ਸ਼ਿਕਾਰ ਹੋ ਕੇ ਆਪਣੇ ਪੂਰੇ ਪਰਿਵਾਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ ਸੀ।
#crimenews
#buraricase
#samacharpunjab
sourceABPnews