:

IT ਸਿਟੀ ਤੋਂ ਕੁਰਾਲੀ ਰੋਡ ਘੁਟਾਲੇ 'ਚ ਵੱਡਾ ਐਕਸ਼ਨ, ਹੁਣ ਫਸਣਗੇ ਸਰਕਾਰੀ ਅਫ਼ਸਰ ਤੇ ਵੱਡੇ ਸਿਆਸੀ ਲੀਡਰ, ਇੰਝ ਹੋਇਆ ਸਾਰਾ ਘੁਟਾਲਾwww.samacharpunjab.com


BREAKING NEWS :ਭਾਰਤਮਾਲਾ ਪ੍ਰੋਜੈਕਟ ਰਾਹੀ ਨਵੇਂ ਬਣਾਏ ਜਾਂ ਰਹੇ ਮੋਹਾਲੀ IT ਸਿਟੀ ਤੋਂ ਕੁਰਾਲੀ ਤੱਕ ਰੋਡ ਵਿੱਚ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਰਾਜਨੀਤਕ ਲੀਡਰਾਂ, ਪ੍ਰਾਪਟੀ ਡੀਲਰਾਂ ਤੇ ਕੁੱਝ ਅਫ਼ਸਰਾਂ ਦੁਆਰਾ ਕਰੋੜਾਂ ਦਾ ਫ਼ਾਇਦਾ ਪਹੁਚਾਉਣ ਲਈ ਕਨੂੰਨ ਦੀ ਵੱਡੇ ਪੱਧਰ ਤੇ ਉਲੱਗਣਾ ਕੀਤੀ ਗਈ। ਇਸ ਰੋਡ ਵਿੱਚ ਕਈ ਕੇਸ ਸਹਾਮਣੇ ਆਏ ਜਿਨਾ ਵਿੱਚ ਅਫ਼ਸਰਾਂ ਨਾਲ ਮਿਲੀਭੁਕਤ ਕਰ ਵੱਡੇ ਫ਼ਾਇਦੇ ਲਏ ਗਏ ਹਨ। ਜਾਂਚ ਤੋਂ ਵਾਧ ਹੋਰ ਵੀ ਵੱਡੇ ਖੁਲਾਸੇ ਹੋਣਗੇ।ਕਿਸਾਨ ਆਗੂ ਰਣਬੀਰ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਮੈਨੂੰ ਬੁਲਾ ਕੇ ਇਸ ਮਾਮਲੇ 'ਤੇ ਬਿਆਨ ਦਰਜ ਕਰਵਾਉਣ ਲਈ ਕਿਹਾ ਤੇ ਮੇਰੇ ਵੱਲੋਂ ਬਿਆਨ ਦਰਜ ਕਰਵਾ ਦਿੱਤੇ ਗਏ ਹਨ। ਭਾਰਤਮਾਲਾ ਪ੍ਰੋਜੈਕਟ ਰਾਹੀ IT ਸਿਟੀ ਤੋ ਕੁਰਾਲੀ ਤੱਕ ਰੋਡ ਬਣਾਈਆ ਜਾ ਰਿਹਾ ਹੈ। ਜਿਸ ਵਿੱਚ ਵੱਡੇ ਸਿਆਸੀ ਲੀਡਰ, ਪ੍ਰਾਪਟੀ ਡੀਲਰਾਂ ਤੇ ਮਜੂਦਾ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਅਕਵਾਈਰ ਜ਼ਮੀਨ ਦੀ ਖ਼ਰੀਦ ਕਰ ਰਜਿਸਟਰੀ ਗੈਰ ਕਾਨੂੰਨੀ ਤਰੀਕੇ ਨਾਲ ਕਰਵਾਈ ਗਈ। ਜ਼ਮੀਨ ਅਕਵਾਇਰ ਐਕਟ ਦੀ ਧਾਰਾ 3D ਲੱਗਣ ਤੇ ਉਹ ਜ਼ਮੀਨ NHAI ਦੀ ਹੋ ਜਾਂਦੀ ਹੈ ਪਰ ਸਰਕਾਰੀ ਅਕਵਾਇਰ ਜ਼ਮੀਨ ਦੀ ਉਸ ਸਮੇਂ ਦੇ ਤਹਿਸੀਲਦਾਰ ਵੱਲੋ ਗਲਤ ਤਰੀਕੇ ਨਾਲ ਰਜਿਸਟਰੀ ਕੀਤੀ ਤੇ ਪਟਵਾਰੀ ਨੂੰ ਇਸ ਮਾਮਲੇ ਬਾਰੇ ਦੱਸਣ 'ਤੇ ਵੀ ਜਲਦੀ ਜਲਦੀ ਵਿੱਚ ਉਸ ਸਰਕਾਰੀ ਜ਼ਮੀਨ ਦਾ ਇਤਕਾਲ ਸਿਆਸੀ ਲੀਡਰ ਦੇ ਪਰਿਵਾਰਕ ਮੈਂਬਰਾਂ ਦੇ ਨਾ ਕਰ ਦਿਤਾ ਗਿਆ। ਇਹ ਘੁਟਾਲਾ ਮੋਹਾਲੀ ਦੇ ਇੱਕ ਵੱਡੇ ਰਾਜਨੀਤੀਕ ਲੀਡਰ ਨੇ ਆਪਣੇ ਭਰਾ, ਭਤੀਜੇ ਤੇ ਕੁੱਝ ਪ੍ਰਾਪਟੀ ਡੀਲਰਾਂ ਰਾਹੀਂ ਨਾਲ ਮਿਲ ਕੇ ਪਿੰਡ ਗੋਬਿੰਦਗੜ ਤਹਿਸੀਲ ਤੇ ਜਿਲਾ ਮੋਹਾਲੀ ਦੀ ਇਕ ਜ਼ਮੀਨ 50 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕੌਡੀਆ ਦੇ ਭਾਹ ਖਰੀਦੀ ਗਈ ਤੇ ਉਸੇ ਜ਼ਮੀਨ ਦਾ ਸਰਕਾਰੀ ਮੁਆਵਜ਼ਾ 1 ਕਰੋੜ 60 ਲੱਖ ਦੇ ਨਾਲ ਮੋਟਾ ਮੁਨਾਫਾ ਹਾਸਲ ਕੀਤਾ ਗਿਆ।
#punjabnews
#samacharpunjab









sourceABPnews