ਭਾਰਤੀ ਕੁੜੀਆਂ ਨੂੰ ਨਿਊਡ ਕਾਲ ਕਰਨ ਲਈ ਮਜਬੂਰ ਕਰ ਰਹੇ ਚੀਨੀ ਸਕੈਮਰਸ, ਕੰਬੋਡੀਆ 'ਚ 3 ਹਜ਼ਾਰ ਲੋਕਾਂ ਨੂੰ ਬਣਾਇਆ ਗੁਲਾਮ www.samacharpunjab.com
- Repoter 11
- 10 Jul, 2024 01:52
BREAKING NEWS : ਫੇਕ ਨਿਊਡ ਕਾਲਸ ਤੋਂ ਬਾਅਦ ਬਲੈਕਮੇਲਿੰਗ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ। ਟਾਈਮਸ ਆਫ ਇੰਡੀਆ ਦੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਬੋਡੀਆ ਭੇਜੀ ਗਈ ਕਈ ਔਰਤਾਂ ਕੋਲੋਂ ਚੀਨੀ ਸਕੈਮਰਸ ਬਲੈਕਮੇਲਿੰਗ ਦਾ ਕੰਮ ਕਰਵਾ ਰਹੇ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ਬਰਦਸਤੀ ਔਰਤਾਂ ਕੋਲੋਂ ਲੋਕਾਂ ਨੂੰ ਹਨੀਟ੍ਰੈਪ ਵਿੱਚ ਫਸਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਚੀਨੀ ਲੋਕ ਇੰਨਾ ਔਰਤਾਂ ਕੋਲੋਂ ਭਾਰਤ ਵਿੱਚ ਫੇਕ ਨਿਊਡ ਕਾਲਸ ਕਰਵਾਉਂਦੇ ਹਨ। ਇਸ ਪੂਰੇ ਮਾਮਲੇ ਦਾ ਖੁਲਾਸਾ ਤੇਲੰਗਾਨਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੀਤਾ ਹੈ। ਉਸ ਵਿਅਕਤੀ ਦਾ ਨਾਮ ਮੁੰਸ਼ੀ ਪ੍ਰਕਾਸ਼ ਹੈ, ਜੋ ਕਿ ਖੁਦ ਚਾਈਨੀਜ਼ ਫਰਾਡ ਦਾ ਸ਼ਿਕਾਰ ਹੋ ਚੁੱਕਿਆ ਹੈ। ਮੁਨਸ਼ੀ ਮੂਲ ਰੂਪ ਤੋਂ ਮਹਿਬੂਬਾਬਾਦ ਦੇ ਬੱਯਾਰਾਮ ਮੰਡਲ ਦਾ ਰਹਿਣ ਵਾਲਾ ਹੈ। ਮੁਨਸ਼ੀ ਸਿਵਲ ਇੰਜਨੀਅਰਿੰਗ ਵਿੱਚ ਬੀ.ਟੈਕ ਕਰ ਚੁੱਕਿਆ ਹੈ, ਜੋ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਨੇ ਨੌਕਰੀ ਦੀ ਇੱਕ ਸਾਈਟ 'ਤੇ ਵਿਦੇਸ਼ ਵਿੱਚ ਨੌਕਰੀ ਲੈਣ ਲਈ ਇੱਕ ਪੋਸਟ ਅਪਲੋਡ ਕੀਤੀ ਸੀ। ਇਸ ਤੋਂ ਬਾਅਦ ਮੁਨਸ਼ੀ ਅਨੁਸਾਰ ਇਕ ਦਿਨ ਕੰਬੋਡੀਆ ਦੇ ਏਜੰਟ ਵਿਜੇ ਨੇ ਉਸ ਨੂੰ ਸੱਦਿਆ ਅਤੇ ਆਸਟ੍ਰੇਲੀਆ ਜਾਣ ਲਈ ਨੌਕਰੀ ਦੀ ਪੇਸ਼ਕਸ਼ ਕੀਤੀ। ਜਿਸ ਤੋਂ ਬਾਅਦ ਵਿਜੇ ਨੇ ਟਰੈਵਲ ਹਿਸਟਰੀ ਦੇ ਬਹਾਨੇ ਉਸ ਨੂੰ ਮਲੇਸ਼ੀਆ ਦੀ ਟਿਕਟ ਦੇ ਦਿੱਤੀ। ਮੁਨਸ਼ੀ ਨੇ ਦੱਸਿਆ ਕਿ ਉਹ 12 ਮਾਰਚ ਨੂੰ ਫਲਾਈਟ ਰਾਹੀਂ ਕੁਆਲਾਲੰਪੁਰ ਪਹੁੰਚਿਆ ਸੀ। ਉੱਥੋਂ ਉਸ ਨੂੰ ਨੋਮ ਪੇਨਹ ਲਿਜਾਇਆ ਗਿਆ। ਉਸ ਦੀ ਮੁਲਾਕਾਤ ਵਿਜੇ ਦੇ ਇਕ ਵਿਅਕਤੀ ਨਾਲ ਹੋਈ, ਜਿਸ ਨੇ ਉਸ ਤੋਂ 85 ਹਜ਼ਾਰ ਅਮਰੀਕੀ ਡਾਲਰ ਲੈ ਲਏ। ਉੱਥੋਂ ਉਸ ਨੂੰ ਨੋਮ ਪੇਨਹ ਲਿਜਾਇਆ ਗਿਆ। ਉਸ ਦੀ ਮੁਲਾਕਾਤ ਵਿਜੇ ਦੇ ਇਕ ਵਿਅਕਤੀ ਨਾਲ ਹੋਈ, ਜਿਸ ਨੇ ਉਸ ਤੋਂ 85 ਹਜ਼ਾਰ ਅਮਰੀਕੀ ਡਾਲਰ ਲੈ ਲਏ।ਇਸ ਤੋਂ ਬਾਅਦ ਉਹ ਚੀਨੀ ਉਸ ਦਾ ਪਾਸਪੋਰਟ ਜ਼ਬਤ ਕਰਕੇ ਉਸ ਨੂੰ ਕ੍ਰੋਂਗ ਬਾਵੇਟ ਲੈ ਗਿਆ। ਇੱਥੇ ਉਸ ਨੂੰ ਟਾਵਰ ਕੰਪਲੈਕਸ ਵਿੱਚ ਰੋਕਿਆ ਗਿਆ, ਜਿੱਥੇ ਪਹਿਲਾਂ ਹੀ ਕਈ ਭਾਰਤੀ ਮੌਜੂਦ ਸਨ। ਇੱਥੇ ਉਨ੍ਹਾਂ ਨੂੰ ਤੇਲਗੂ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਲੜਕੀਆਂ ਦੇ ਫਰਜ਼ੀ ਪ੍ਰੋਫਾਈਲ ਬਣਾਉਣ ਅਤੇ ਵਰਤਣ ਲਈ 10 ਦਿਨਾਂ ਦੀ ਸਿਖਲਾਈ ਦਿੱਤੀ ਗਈ। ਚੀਨੀਆਂ ਨੇ ਉਸਨੂੰ ਇੱਕ ਹਨੇਰੇ ਵਾਲੇ ਕਮਰੇ ਵਿੱਚ ਰੱਖਿਆ ਅਤੇ ਇੱਕ ਹਫ਼ਤੇ ਤੱਕ ਬੰਦ ਕਰਕੇ ਟਾਰਚਰ ਕੀਤਾ। ਜਦੋਂ ਉਹ ਬਿਮਾਰ ਹੋ ਗਿਆ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਪਰ ਚੀਨੀ ਉਸ 'ਤੇ ਗਲਤ ਕੰਮ ਕਰਨ ਲਈ ਦਬਾਅ ਪਾਉਂਦੇ ਰਹੇ। ਕਿਸੇ ਤਰ੍ਹਾਂ ਮੁਨਸ਼ੀ ਨੇ ਆਪਣੀ ਸੈਲਫ-ਵੀਡੀਓ ਰਿਕਾਰਡ ਕੀਤੀ ਅਤੇ ਚੇਨਈ ਵਿਚ ਰਹਿੰਦੀ ਆਪਣੀ ਭੈਣ ਨੂੰ ਭੇਜ ਦਿੱਤੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ ਗਈ।ਮੁਨਸ਼ੀ ਦੀ ਭੈਣ ਤੋਂ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਭਾਰਤੀ ਦੂਤਘਰ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਕੰਬੋਡੀਆ ਪੁਲਿਸ ਨੇ 16 ਅਪ੍ਰੈਲ ਨੂੰ ਉਸਨੂੰ ਛੁਡਵਾਇਆ ਸੀ। ਪਰ ਚਾਈਨੀਜ਼ ਗੈਂਗ ਦੇ ਫਰਜ਼ੀ ਕੇਸ ਕਰਕੇ ਉਸ ਨੂੰ ਉੱਥੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। 12 ਦਿਨਾਂ ਬਾਅਦ ਉਸ 'ਤੇ ਲੱਗੇ ਦੋਸ਼ ਝੂਠੇ ਪਾਏ ਗਏ। ਜਿਸ ਤੋਂ ਬਾਅਦ ਉਹ ਜੇਲ੍ਹ ਤੋਂ ਰਿਹਾਅ ਹੋ ਕੇ 5 ਜੁਲਾਈ ਨੂੰ ਵਾਪਸ ਦਿੱਲੀ ਆ ਗਿਆ। ਮੁਨਸ਼ੀ ਦੇ ਨਾਲ-ਨਾਲ 9 ਹੋਰ ਲੋਕਾਂ ਦੀ ਜਾਨ ਬਚ ਗਈ। ਮੁਨਸ਼ੀ ਨੇ ਦੱਸਿਆ ਕਿ 3 ਹਜ਼ਾਰ ਭਾਰਤੀ ਅਜੇ ਵੀ ਉਥੇ ਫਸੇ ਹੋਏ ਹਨ। ਜਿਸ ਵਿੱਚ ਕੁੜੀਆਂ ਵੀ ਹਨ। ਸਾਰੇ ਲੋਕ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਹਨ। ਚੀਨੀ ਭਾਰਤੀਆਂ ਨੂੰ ਫਰਜ਼ੀ ਨਿਊਡ ਕਾਲਾਂ ਕਰਨ ਲਈ ਮਜਬੂਰ ਕਰਦੇ ਹਨ। ਹਰ ਕਿਸੇ ਨੂੰ ਨੌਕਰੀ ਦੇਣ ਦਾ ਵਾਅਦਾ ਕਰਕੇ ਧੋਖੇ ਨਾਲ ਲਿਆਂਦਾ ਗਿਆ ਹੈ। ਬਹੁਤ ਸਾਰੇ ਲੋਕ ਦਿੱਲੀ, ਕਰਨਾਟਕ, ਮੁੰਬਈ ਅਤੇ ਹੋਰ ਥਾਵਾਂ ਤੋਂ ਵੀ ਹਨ। ਇਨ੍ਹਾਂ ਲੋਕਾਂ ਤੋਂ ਖੋਹੇ ਗਏ ਪੈਸੇ ਨੂੰ ਪਹਿਲਾਂ ਕ੍ਰਿਪਟੋਕਰੰਸੀ ਵਿੱਚ ਬਦਲਿਆ ਜਾਂਦਾ ਹੈ, ਫਿਰ ਅਮਰੀਕੀ ਡਾਲਰ ਵਿੱਚ। ਇਸ ਨੂੰ ਬਾਅਦ ਵਿੱਚ ਯੁਆਨ ਵਿੱਚ ਬਦਲ ਦਿੱਤਾ ਜਾਂਦਾ ਹੈ
#fakecalls
#cambodia
#samacharpunjab
SourceABPnews