ਸਮਾਈਲ ਫੌਰਐਵਰ ਟੀਮ ਦੇ ਵੱਲੋਂ ਸਿਵਲ ਹਸਪਤਾਲ ਵਿੱਚ ਚਾਹ ਅਤੇ ਬਿਸਕੁਟ ਵੰਡੇ ਗਏ
- Repoter 11
- 01 Dec, 2024
ਸਮਾਈਲ ਫੌਰਐਵਰ ਟੀਮ ਦੇ ਵੱਲੋਂ ਸਿਵਲ ਹਸਪਤਾਲ ਵਿੱਚ ਚਾਹ ਅਤੇ ਬਿਸਕੁਟ ਵੰਡੇ ਗਏ
ਬਰਨਾਲਾ
ਸਮਾਜ ਸੇਵੀ ਕੰਮਾਂ ਵਿੱਚ ਮਸ਼ਹੂਰ ਇਲਾਕੇ ਦੀ ਪੁਰਾਣੀ ਸਮਾਜ ਸੇਵੀ ਸੰਸਥਾ ਸਮਾਈਲ ਫੌਰਐਵਰ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿੱਚ ਚਾਹ ਅਤੇ ਬਿਸਕੁਟ ਵੰਡੇ ਗਏ। ਜਾਣਕਾਰੀ ਦਿੰਦਿਆਂ ਹੋਇਆਂ ਜਿੰਮੀ ਜੋਸ਼ੀ, ਐਡਵੋਕੇਟ ਦੀਪਕ ਜਿੰਦਲ, ਸ਼ਕੁਲ ਕੌਸ਼ਲ, ਰੋਹਿਤ ਬਾਂਸਲ, ਚੈਤੰਨਿਆ ਸ਼ਰਮਾਂ, ਦਕਸ਼ ਕੌਸ਼ਲ, ਪੋਮਿਲ ਕਥੂਰੀਆ, ਦਰਪਿਤ ਕੌਸ਼ਲ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਹਨਾਂ ਦੇ ਨਾਲ ਆਏ ਮੈਂਬਰਾਂ ਨੂੰ ਚਾਹ ਅਤੇ ਬਿਸਕੁਟ ਵੰਡੇ ਗਏ। ਇਹ ਸੇਵਾ ਹਫਤੇ ਦੇ ਹਰ ਐਤਵਾਰ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਵਧਾ ਦਿੱਤਾ ਜਾਵੇਗਾ। ਸੀਨੀਅਰ ਮੈਂਬਰ ਆਈਟੀਓ ਅਮਰਜੀਤ ਖਿੱਪਲ ਅਤੇ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਕਿਸੇ ਵੀ ਮੈਂਬਰ ਦੇ ਜਨਮਦਿਨ, ਮੈਰਿਜ ਐਨਵਰਸਰੀ ਜਾਂ ਹੋਰ ਕਿਸੇ ਖੁਸ਼ੀ ਦੇ ਮੌਕੇ ਤੇ ਸਪੈਸ਼ਲ ਤੌਰ ਤੇ ਵੀ ਇਸ ਦਾ ਆਯੋਜਨ ਕੀਤਾ ਜਾਵੇਗਾ। ਉਹਨਾਂ ਕਿਹਾ ਇਸ ਮੌਕੇ ਤੇ ਚਾਹ ਅਤੇ ਬਿਸਕੁਟ ਲੈ ਕੇ ਸਿਵਿਲ ਹਸਪਤਾਲ ਵਿੱਚ ਮੌਜੂਦ ਲੋਕਾਂ ਨੇ ਸਮਾਈਲ ਫਾਰਐਵਰ ਦੀ ਟੀਮ ਦਾ ਧੰਨਵਾਦ ਕੀਤਾ।