ਸੁਨੀਤਾ ਵਿਲੀਅਮਸ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਆਈ ਵੱਡੀ ਖਬਰ
- Repoter 11
- 19 Mar, 2025 02:40
ਸੁਨੀਤਾ ਵਿਲੀਅਮਸ ਦੀ ਸਪੇਸ ਤੋਂ ਵਾਪਸੀ ਨੂੰ ਲੈ ਕੇ ਆਈ ਵੱਡੀ ਖਬਰ
ਫਲੋਰੀਡਾ
ਨਾਸਾ ਦੀ ਭਾਰਤੀ ਮੂਲ ਦੀ ਸਾਇੰਟਿਸਟ ਸੁਨੀਤਾ ਵਿਲੀਅਮਸ ਪਿਛਲੇ ਸਾਲ ਜੂਨ ਵਿੱਚ ਸਪੇਸ ਵਿੱਚ ਗਈ ਸੀ। ਉਥੇ ਤਕਨੀਕੀ ਖਰਾਬੀ ਕਾਰਨ ਉਸ ਨੂੰ ਕੁਝ ਸਮੇਂ ਤੱਕ ਰੁਕਣਾ ਪਿਆ। ਉਸਦੇ ਵਾਪਸੀ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਨਾਸਾ ਵੱਲੋਂ ਅਮਰੀਕਾ ਦੀ ਸਪੇਸ ਏਜੰਸੀ ਨਾਸਾ ਵੱਲੋਂ ਕੋਸ਼ਿਸ਼ਾਂ ਜਾਰੀ ਸਨ। ਜਿਸ ਦੇ ਜਿਸ ਨੂੰ ਲੈ ਕੇ ਹੁਣ ਵੱਡੀ ਅਪਡੇਟ ਆਈ ਹੈ। ਸੁਨੀਤਾ ਵਿਲੀਅਮਸ ਫਲੋਰੀਡਾ ਦੇ ਵਿੱਚ ਸੇਫ ਲੈਂਡਿੰਗ ਕਰ ਗਏ ਹਨ। ਉਹ ਕਰੀਬ 286 ਦਿਨਾਂ ਤੱਕ ਸਪੇਸ ਵਿੱਚ ਰਹੇ। ਪੂਰੇ ਵਿਸ਼ਵ ਵੱਲੋਂ ਉਹਨਾਂ ਦੇ ਸਪੇਸ ਤੋਂ ਵਾਪਸੀ ਲਈ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਸਨ। ਦੱਸ ਦਈਏ ਕਿ ਸੁਨੀਤਾ ਵਿਲੀਅਮਸ ਪਿਛਲੇ ਲੰਬੇ ਸਮੇਂ ਤੋਂ ਸਪੇਸ ਵਿੱਚ ਸਨ। ਉੱਥੇ ਉਹਨਾਂ ਦਾ ਭਾਰ ਵੀ ਬਹੁਤ ਘੱਟ ਗਿਆ ਸੀ। ਹੁਣ ਧਰਤੀ ਉੱਪਰ ਗੁਰੂਤਵਾਕਰਸ਼ਣ ਦੇ ਵਿੱਚ ਰਹਿਣ ਅਤੇ ਸੈੱਟ ਹੋਣ ਨੂੰ ਉਹਨਾਂ ਨੂੰ ਕਾਫੀ ਲੰਬਾ ਸਮਾਂ ਲੱਗੇਗਾ।