:

ਟਰਾਈਡੈਂਟ ਦੀ ਸੰਘੇੜਾ ਅਤੇ ਧੌਲਾ ਫੈਕਟਰੀ ਵਿਖੇ ਮਨਾਇਆ ਗਿਆ ‘ਅੰਤਰਰਾਸ਼ਟਰੀ ਯੋਗਾ ਦਿਵਸ’

0

ਟਰਾਈਡੈਂਟ ਦੀ ਸੰਘੇੜਾ ਅਤੇ ਧੌਲਾ ਫੈਕਟਰੀ ਵਿਖੇ ਮਨਾਇਆ ਗਿਆ ‘ਅੰਤਰਰਾਸ਼ਟਰੀ ਯੋਗਾ ਦਿਵਸ’

ਬਰਨਾਲਾ

ਟਰਾਈਡੈਂਟ ਗਰੁੱਪ ਵਲੋਂ ਸੰਘੇੜਾ ਅਤੇ ਧੌਲਾ ਸਥਿਤ ਫੈਕਟਰੀਆਂ ਵਿਚ ‘ਅੰਤਰਰਾਸ਼ਟਰੀ ਯੋਗਾ ਦਿਵਸ’ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ 500 ਤੋਂ ਵੱਧ ਕਰਮਚਾਰੀਆਂ ਅਤੇ ਸਟਾਫ਼ ਨੇ ਭਾਗ ਲਿਆ। ਇਸ ਦੌਰਾਨ ਅਨੁਭਵੀ ਯੋਗ ਅਧਿਆਪਕਾਂ ਵਲੋਂ ਸਟਾਫ਼ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਯੋਗ ਆਸਨ ਕਰਵਾਏ ਗਏ ਉਥੇ ਯੋਗ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।


ਯੋਗ ਅਧਿਆਪਕਾਂ ਵਲੋਂ ਦੱਸਿਆ ਗਿਆ ਕਿ ਸਾਨੂੰ ਆਪਣੇ ਜੀਵਨ ਵਿਚ ਸਵੇਰੇ ਜਲਦੀ ਉੱਠ ਕੇ ਯੋਗਾ ਕਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਤਾਂ ਜੋ ਸਾਰਾ ਦਿਨ ਮਨ ਸ਼ਾਂਤ ਰਹੇ ਅਤੇ ਸਰੀਰ ਤੰਦਰੁਸਤ ਤੇ ਕਿਰਿਆਸ਼ੀਲ ਰਹੇ ਕਿਉਂਕਿ ਯੋਗਾ ਸਰੀਰ, ਮਨ ਅਤੇ ਆਤਮਾ ਨੂੰ ਇਕਸਾਰ ਕਰਕੇ ਇੱਕ ਸੰਤੁਲਿਤ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ। ਯੋਗ ਕਰਨ ਨਾਲ ਇਨਸਾਨ ਵਿਚ ਕੰਮ ਕਰਨ ਪ੍ਰਤੀ ਆਤਮ ਵਿਸ਼ਵਾਸ ਵਧਦਾ ਹੈ ਅਤੇ ਉਸ ਦੇ ਅੰਦਰੋਂ ਹੀ ਰੋਗਾਂ ਨਾਲ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ।

ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਤਾਂ ਮਿਲਦਾ ਹੀ ਹੈ ਨਾਲ ਮਨੁੱਖ ਆਪਣੀਆਂ ਇੰਦਰੀਆਂ ’ਤੇ ਵੀ ਕਾਬੂ ਰੱਖ ਸਕਦਾ ਹੈ। ਯੋਗਾ ਰਾਹੀ ਕੀਤੇ ਗਏ ਵੱਖ-ਵੱਖ ਆਸਨ ਸਾਡੀ ਸਮੁੱਚੀ ਤੰਦਰੁਸਤੀ ’ਤੇ ਧਿਆਨ ਕੇਂਦਰਿਤ ਕਰਨ ਦੀ ਯਾਦ ਦਿਵਾਉਂਦੇ ਹਨ। ਟਰਾਈਡੈਂਟ ਅਧਿਕਾਰੀਆਂ ਨੇ ਯੋਗ ਦਿਵਸ ਵਿਚ ਭਾਗ ਲੈਣ ਵਾਲੇ ਸਾਰੇ ਕਰਮਚਾਰੀਆਂ ਦਾ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਿਹਤਮੰਦ ਸਰੀਰ ਲਈ ਯੋਗ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਜਰੂਰ ਬਣਾਉਣਾ ਚਾਹੀਦਾ ਹੈ।