:

ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਦੀ ਆਈ ਵੱਡੀ ਖਬਰ


ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਦੀ ਆਈ ਵੱਡੀ ਖਬਰ

ਭਾਸਕਰ ਪੰਜਾਬ। ਚੰਡੀਗੜ੍ਹ 

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਨੂੰ ਲੈਕੇ ਇਕ ਵੱਡੀ ਖਬਰ ਆਈ ਹੈ। ਪ੍ਰਸ਼ਾਸਨਿਕ ਸੂਤਰਾਂ ਅਨੁਸਾਰ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਉਸ ਨੂੰ ਸੁਨਾਰਿਆ ਜੇਲ ਤੋਂ ਯੂਪੀ ਦੇ ਉਸ ਦੇ ਭਾਗਪਤ ਆਸ਼ਰਮ ਵਿੱਚ ਲਿਜਾਇਆ ਜਾਏਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਛੇ ਵਾਰ ਉਸਨੂੰ ਪੈਰੋਲ ਮਿਲ ਚੁੱਕੀ ਹੈ। ਹੁਣ ਉਹ ਸੱਤਵੀਂ ਵਾਰ ਜੇਲ੍ਹ ਤੋਂ ਬਾਹਰ ਆ ਰਿਹਾ ਹੈ। ਬਲਾਤਕਾਰ ਅਤੇ ਕਤਲ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਡੇਰਾ ਮੁਖੀ ਹੁਣ 30 ਦਿਨਾਂ ਤੱਕ ਜੇਲ ਤੋਂ ਬਾਹਰ ਰਹੇਗਾ।