ਸਮਾਜ ਸੇਵੀ ਤੇ ਧਾਰਮਿਕ ਕੰਮਾਂ ’ਚ ਵਰਦਾਨ ਸਾਬਿਤ ਹੋ ਰਹੇ ਹਨ ਪਦਮ ਸ੍ਰੀ ਰਾਜਿੰਦਰ ਗੁਪਤਾwww.samacharpunjab.com
- Repoter 11
- 02 Feb, 2024 06:11
ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਧਾਰਮਿਕ ਤੇ ਸਮਾਜਿਕ ਕੰਮਾਂ ‘ਚ ਹਮੇਸ਼ਾ ਹੀ ਅੱਗੇ ਰਹਿੰਦੇ ਹਨ। ਜਿੱਥੇ ਇਨ੍ਹਾਂ ਨੇ ਹਜ਼ਾਰਾਂ ਹੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ, ਉਸ ਦੇ ਨਾਲ ਨਾਲ ਉਹ ਧਾਰਮਿਕ, ਸਮਾਜਿਕ, ਪਿੰਡਾਂ ਦੇ ਸ਼ਹਿਰਾਂ ਦੇ ਵਿਕਾਸ ਦੇ ਕੰਮਾਂ ’ਚ ਵੀ ਯੋਗਦਾਨ ਦਿੰਦੇ ਰਹਿੰਦੇ ਹਨ। ਇਸੇ ਕੜੀ ਤਹਿਤ ਯੰਗ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਫਤਿਹਗੜ੍ਹ ਛੰਨਾ ਨੂੰ ਉਨ੍ਹਾਂ ਨੇ 51 ਹਜ਼ਾਰ ਰੁਪਏ ਦਿੱਤੇ ਹਨ, ਤਾਂ ਕਿ ਨੌਜਵਾਨਾਂ ਦਾ ਰੁਝਾਨ ਖੇਡਾਂ ਵੱਲ ਬਣਿਆ ਰਹੇ ਅਤੇ ਨਸ਼ਿਆਂ ਤੋਂ ਉਹ ਦੂਰ ਰਹਿਣ। ਕਲੱਬ ਦੇ ਕੈਸੀਅਰ ਸਮਿੰਦਰ ਸਿੰਘ, ਵਾਇਸ ਪ੍ਰਧਾਨ ਮਨਪ੍ਰੀਤ ਸਿੰਘ, ਕਲੱਬ ਮੈਂਬਰ ਜਗਦੀਪ ਸਿੰਘ, ਜੋਗਿੰਦਰ ਸਿੰਘ, ਮੰਗਾ ਸਿੰਘ ਆਦਿ ਨੇ ਪਦਮ ਸ੍ਰੀ ਰਾਜਿੰਦਰ ਗੁਪਤਾ ਦਾ ਹਾਰਦਿਕ ਧੰਨਵਾਦ ਕੀਤਾ ਹੈ। ਉਨ੍ਹਾ ਦੇ ਕੰਮਾਂ ’ਤੇ ਇਲਾਕਾ ਨਿਵਾਸੀਆਂ ਨੇ ਵੀ ਭਰਪੂਰ ਪ੍ਰਸੰਸ਼ਾ ਕੀਤੀ ਹੈ।
ਦਾਨਵੀਰ ਹਨ ਪਦਮ ਸ੍ਰੀ ਰਾਜਿੰਦਰ ਗੁਪਤਾਨੇ ਕਿਹਾ ਕਿ ਪਦਮ ਸ੍ਰੀ ਰਾਜਿੰਦਰ ਗੁਪਤਾ ਹਮੇਸ਼ਾ ਹੀ ਦਾਨ ਕਰਦੇ ਰਹਿੰਦੇ ਹਨ। ਉਨ੍ਹਾ ਦਾ ਦਿਲ ਦਰਿਆ ਦਿਲ ਹੈ। ਸਮੇਂ ਸਮੇਂ ਸਿਰ ਉਹ ਮੁਫ਼ਤ ਮੈਗਾ ਮੈਡੀਕਲ ਕੈਂਪ ਜਰੂਰਤ ਮੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਤੇ ਹੋਰ ਮੱਦਦ ਮੁਹੱਇਆ ਕਰਵਾਉਂਦੇ ਰਹਿੰਦੇ ਹਨ। ਇਲਾਕੇ ਨੂੰ ਉਨ੍ਹਾਂ ਦੀ ਕਾਰਜਗੁਜਾਰੀ ਤੋਂ ਬਹੁਤ ਜਿਆਦਾ ਲਾਭ ਹੋ ਰਿਹਾ ਹੈ। ਬਰਨਾਲਾ ’ਚ ਉਨ੍ਹਾਂ ਨੇ ਵੱਡੇ ਯੂਨਿਟ ਸਥਾਪਿਤ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਇਸ ਗੱਲ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਉਨ੍ਹੀ ਘੱਟ ਹੈ।ਇਸ ਮੌਕੇ 'ਤੇ ਟਰਾਈਡੈਂਟ ਗਰੁੱਪ ਦੇ ਸੀਨੀਅਰ ਅਧਿਕਾਰੀ ਸ੍ਰੀ ਪਵਨ ਸਿੰਗਲਾ ਅਤੇ ਦੀਪਕ ਗਰਗ ਮੌਜੂਦ ਸਨ।