ਪੰਜਾਬ 'ਚ ਨਵੇਂ ਟਰੈਫਿਕ ਨਿਯਮ ਲਾਗੂ, ਕਾਰ ਚਲਾਉਣ ਵਾਲੇ ਜ਼ਰਾ ਧਿਆਨ ਨਾਲ ਪੜ੍ਹਨ ਇਹ ਖ਼ਬਰwww.samacharpunjab.com
- Repoter 11
- 10 Feb, 2024 00:59
ਪੰਜਾਬ ਵਿੱਚ ਹੁਣ ਨਵੇਂ ਟਰੈਫਿਕ ਨਿਯਮ ਲਾਗੂ ਕਰ ਦਿੱਤੇ ਗਏ ਹਨ। ਜਿਹਨਾ ਦੀ ਪਾਲਣਾ ਸਖ਼ਤੀ ਨਾਲ ਕਰਨ ਦੇ ਸਾਰੇ ਜਿਲ੍ਹਿਆਂ ਨੂੰ ਹੁਕਮ ਜਾਰੀ ਹੋਏ ਹਨ। ਟਰੈਫਿਕ ਦੇ ਨਵੇਂ ਨਿਯਮਾਂ ਮੁਤਾਬਕ ਹੁਣ ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲੇ ਨੂੰ ਵੀ ਸੀਟ ਬੈਲਟ ਲਗਾਉਣ ਲਾਜਮੀ ਕਰ ਦਿੱਤੀ ਗਈ ਹੈ। ਇਸ ਸਬੰਧੀ ADGP ਟਰੈਫਿਕ ਵੱਲੋਂ ਸਾਰੇ SSP ਤੇ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਨਵੇਂ ਨਿਯਮਾਂ ਨੁੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ। ਦਰਅਸਲ ਇਹ ਹੁਣ ਦਾ ਨਿਯਮ ਨਹੀਂ ਹੈ। ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲੇ ਨੂੰ ਸੀਟ ਬੈਲਟ ਲਗਾਉਣ ਦਾ ਇਹ ਨਿਯਮ 2019 'ਚ ਪੰਜਾਬ ਵਿੱਚ ਆਇਆ ਸੀ ਜਿਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ।ਹੁਕਮਾਂ ਵਿੱਚ ਕਿਹਾ ਗਿਆ ਹੈ ਕਿ SSP, CP ਆਪਣੇ ਅਧੀਨ ਆਉਂਦੇ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜਾਂ, ਪੀ.ਸੀ.ਆਰ ਮੁਖੀਆਂ, ਥਾਣਿਆਂ ਅਤੇ ਚੌਕੀਆਂ ਦੇ ਇੰਚਾਰਜਾਂ ਨੂੰ ਸਪੱਸ਼ਟ ਕਰਨ ਕਿ ਉਹ ਵਾਹਨ ਚਾਲਕਾਂ ਨੂੰ ਦੱਸਣ ਕਿ ਉਹ ਜਦੋਂ ਵੀ ਵਾਹਨ ਚਲਾਉਣ ਸੀਟ ਬੈਲਟ ਪਾ ਕੇ ਗੱਡੀ ਚਲਾਉਣ ਅਤੇ ਕਾਰ ਦੇ ਪਿੱਛੇ ਬੈਠੇ ਲੋਕਾਂ ਨੂੰ ਵੀ ਆਪਣੀ ਸੀਟ ਬੈਲਟ ਲਗਾਉਣੀ ਚਾਹੀਦੀ ਹੈ। ਹੁਕਮਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਅਧਿਕਾਰੀ ਦਾ ਗੰਨਮੈਨ ਵੀ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਬੰਨ੍ਹੇਗਾ।ਨਿਯਮਾਂ ਮੁਤਾਬਕ ਸੀਟ ਬੈਲਟ ਨਾ ਬੰਨ੍ਹਣ 'ਤੇ 1000 ਰੁਪਏ ਦਾ ਚਲਾਨ ਕੀਤਾ ਜਾ ਸਕਦਾ ਹੈ। ਪਹਿਲਾਂ ਟਰੈਫਿਕ ਪੁਲੀਸ ਲੋਕਾਂ ਨੂੰ ਸੀਟ ਬੈਲਟ ਲਗਾਉਣ ਬਾਰੇ ਜਾਗਰੂਕ ਕਰੇਗੀ। ਇਸ ਸਬੰਧੀ ਸਾਰੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਕੁਝ ਸਮੇਂ ਲਈ ਜਾਗਰੂਕਤਾ ਮੁਹਿੰਮ ਚਲਾਉਣ ਤੋਂ ਬਾਅਦ ਸੀਟ ਬੈਲਟ ਨਾ ਲਗਾਉਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ। sourceABPnews