:

ਲੁਧਿਆਣਾ 'ਚ ਖਾਲੀ ਪਲਾਟ 'ਚੋਂ ਮਿਲੀ ਅੱਧ ਸੜੀ ਲਾਸ਼, ਜਾਣੋ ਕੀ ਹੈ ਮਾਮਲਾwww.samacharpunjab.com


ਲੁਧਿਆਣਾ ਦੇ ਪੀਰੂ ਬੰਦਾ ਇਲਾਕੇ ਵਿੱਚ ਪੁਲਿਸ ਨੇ ਇੱਕ ਖਾਲੀ ਪਲਾਟ ਵਿੱਚੋਂ ਇੱਕ ਅੱਧ ਸੜੀ ਹੋਈ ਲਾਸ਼ ਬਰਾਮਦ ਕੀਤੀ ਹੈ। ਸਵੇਰੇ ਖਾਲੀ ਪਲਾਟ 'ਚ ਪਿਸ਼ਾਬ ਕਰਨ ਗਏ ਇਲਾਕਾ ਨਿਵਾਸੀ ਨੇ ਲਾਸ਼ ਦੇਖ ਕੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਉਸ ਨੇ ਦੇਖਿਆ ਕਿ ਕੁਝ ਕੁੱਤੇ ਲਾਸ਼ ਨੂੰ ਬੁਰੀ ਤਰ੍ਹਾਂ ਨੋਚ ਰਹੇ ਸਨ ਅਤੇ ਖਾ ਰਹੇ ਸਨ। ਵਿਅਕਤੀ ਦਾ ਅੱਧਾ ਸਰੀਰ ਪੂਰੀ ਤਰ੍ਹਾਂ ਨਸ਼ਟ ਗਿਆ। ਇਸ ਕਾਰਨ ਲਾਸ਼ ਦੀ ਪਛਾਣ ਕਰਨਾ ਮੁਸ਼ਕਲ ਹੈ। ਸਲੇਮ ਟਾਬਰੀ ਥਾਣੇ ਦੀ ਪੁਲਿਸ ਵੀ ਘਟਨਾ ਵਾਲੀ ਥਾਂ ’ਤੇ ਪੁੱਜ ਗਈ।ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਸਵੇਰੇ ਇਲਾਕੇ ਦਾ ਇੱਕ ਨੌਜਵਾਨ ਪਲਾਟ 'ਚ ਪਿਸ਼ਾਬ ਕਰਨ ਗਿਆ ਸੀ। ਉਸ ਨੇ ਦੇਖਿਆ ਕਿ ਕੁੱਤੇ ਕੁਝ ਖਾ ਰਹੇ ਸਨ। ਨੇੜੇ ਜਾ ਕੇ ਦੇਖਿਆ ਤਾਂ ਉਹ ਦੰਗ ਰਹਿ ਗਿਆ। ਲਾਸ਼ ਨੂੰ ਕੁੱਤੇ ਖਾ ਰਹੇ ਸਨ। ਉਕਤ ਨੌਜਵਾਨਾਂ ਨੇ ਇਲਾਕਾ ਵਾਸੀਆਂ ਨੂੰ ਸੂਚਿਤ ਕੀਤਾ।ਅੱਧਾ ਸਰੀਰ ਸੜ ਚੁੱਕਾ ਹੈ। ਮ੍ਰਿਤਕ ਵਿਅਕਤੀ ਦੀ ਸਿਰਫ ਰੀੜ ਦੀ ਹੱਡੀ ਅਤੇ ਧੜ ਹੀ ਦਿਖਾਈ ਦੇ ਰਹੇ ਹਨ। ਏਸੀਪੀ ਜਯੰਤ ਪੁਰੀ ਅਤੇ ਸਲੇਮ ਟਾਬਰੀ ਥਾਣੇ ਦੇ ਐਸਐਚਓ ਹਰਜੀਤ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਥਾਂ ’ਤੇ ਪੁੱਜੇ।ਪੁਲੀਸ ਨੇ ਘਟਨਾ ਵਾਲੀ ਥਾਂ ਨੂੰ ਕੁਝ ਸਮੇਂ ਲਈ ਸੀਲ ਕਰ ਦਿੱਤਾ। ਖਾਲੀ ਪਲਾਟ ਵਿੱਚ ਕਿਸੇ ਨੂੰ ਵੀ ਵੜਨ ਨਹੀਂ ਦਿੱਤਾ ਗਿਆ। ਲਾਸ਼ ਵਿੱਚੋਂ ਬਦਬੂ ਆ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਤੁਰੰਤ ਫੋਰੈਂਸਿਕ ਟੀਮ ਨੂੰ ਸੂਚਿਤ ਕੀਤਾ। ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਅਕਤੀ ਦੀ ਲਾਸ਼ ਖਾਲੀ ਪਲਾਟ ਤੱਕ ਕਿਵੇਂ ਪਹੁੰਚੀ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
#crime
#ludhiananews

ਤਾਜ਼ਾ ਖ਼ਬਰਾਂ
Gallery
Tags
Social Media