:

ਜਵਾਈ ਨੇ ਨਾਬਾਲਿਗ ਸਾਲੀ ਨਾਲ ਕੀਤਾ ਬਲਾਤਕਾਰ, ਘਰ 'ਚ ਇਕੱਲੀ ਦੇਖ ਕੇ ਬਣਾਏ ਜ਼ਬਰੀ ਸਬੰਧwww.samacharpunjab.com


ਅੰਮ੍ਰਿਤਸਰ 'ਚ ਜਵਾਈ ਨੇ ਪਹਿਲਾਂ ਪਿੰਡ ਦੀ ਸਾਲੀ ਨਾਲ ਜ਼ਬਰਦਸਤੀ ਕੀਤਾ ਤੇ ਫਿਰ ਧਮਕੀਆਂ ਦਿੱਤੀਆਂ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਸੈਦਪੁਰ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਰਾਜੂ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਪਿੰਡ ਭਿੰਡੀ ਸੈਦਾ ਉਨ੍ਹਾਂ ਦੇ ਪਿੰਡ ਦਾ ਜਵਾਈ ਹੈ ਅਤੇ ਇੱਥੇ ਰਹਿੰਦਾ ਹੈ। ਉਸ ਦਾ ਉਨ੍ਹਾਂ ਦੇ ਘਰ ਕਾਫੀ ਆਉਣਾ ਜਾਣਾ ਹੈ।ਪੀੜਤ ਦੀ ਮਾਂ ਨੇ ਦੱਸਿਆ ਕਿ  ਰਾਜੂ ਸਿੰਘ ਉਸਦੀ 16 ਸਾਲ ਦੀ ਲੜਕੀ 'ਤੇ ਬੁਰੀ ਨਜ਼ਰ ਰੱਖਦਾ ਸੀ। ਇਸ ਦੇ ਲਈ ਉਸ ਨੂੰ ਪਹਿਲਾਂ ਵੀ ਕਈ ਵਾਰ ਰੋਕਿਆ ਅਤੇ ਮਨ੍ਹਾ ਕੀਤਾ ਗਿਆ ਪਰ ਉਹ ਸਮਝਿਆ ਨਹੀਂ।ਪੀੜਤਾ ਦੀ ਮਾਂ ਅਨੁਸਾਰ 18 ਫਰਵਰੀ ਨੂੰ ਉਹ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ ਅਤੇ ਉਨ੍ਹਾਂ ਦੀ ਲੜਕੀ ਘਰ 'ਚ ਇਕੱਲੀ ਸੀ। ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦੀ ਲੜਕੀ ਡਰੀ ਹੋਈ ਸੀ ਅਤੇ ਪੁੱਛਣ 'ਤੇ ਉਸ ਨੇ ਡਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਰਾਜੂ ਸਿੰਘ ਕਰੀਬ 12 ਤੋਂ 1 ਵਜੇ ਉਨ੍ਹਾਂ ਦੇ ਘਰ ਆਇਆ ਅਤੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।ਇਸ ਤੋਂ ਬਾਅਦ ਉਸ ਨੇ ਉਸ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਭਿੰਡੀ ਸੈਦਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਰਾਜੂ ਖ਼ਿਲਾਫ਼ ਧਾਰਾ 376, 506 ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

#crime

#samacharpunjab