ਕਮਰੇ 'ਚ ਬੈਠ ਕੇ ਮੋਬਾਈਲ ਦੇਖ ਰਿਹਾ ਸੀ ਬੱਚਾ, ਅਚਾਨਕ ਆ ਗਿਆ ਚੀਤਾwww.samacharpunjab.com
- Repoter 11
- 06 Mar, 2024 05:55
ਨਾਸਿਕ ਦੇ ਮਾਲੇਗਾਓਂ ਵਿੱਚ 12 ਸਾਲ ਦੇ ਲੜਕੇ ਨੇ ਆਪਣਾ ਦਿਮਾਗ ਲਾਉਂਦਿਆਂ ਹੋਇਆਂ ਚੀਤੇ ਨੂੰ ਆਪਣੇ ਕਮਰੇ ਵਿੱਚ ਬੰਦ ਕਰ ਲਿਆ ਅਤੇ ਮਦਦ ਮਿਲਣ ਤੱਕ ਉਸ ਨੂੰ ਉੱਥੇ ਹੀ ਰੱਖਿਆ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਮੋਹਿਤ ਅਹੀਰ ਨਾਮ ਦਾ ਇਹ ਲੜਕਾ ਇੱਕ ਮੈਰਿਜ ਹਾਲ ਦੇ ਦਫ਼ਤਰ ਦੇ ਕੈਬਿਨ ਵਿੱਚ ਮੋਬਾਈਲ ਗੇਮ ਖੇਡ ਰਿਹਾ ਸੀ, ਉਸ ਵੇਲੇ ਅਚਾਨਕ ਇੱਕ ਚੀਤਾ ਕਮਰੇ ਵਿੱਚ ਵੜ ਗਿਆ। ਸ਼ੁਰੂਆਤੀ ਝਟਕੇ ਦੇ ਬਾਵਜੂਦ ਮੋਹਿਤ ਸ਼ਾਂਤ ਰਿਹਾ ਅਤੇ ਉਸ ਨੇ ਜੰਗਲੀ ਜਾਨਵਰ ਦਾ ਧਿਆਨ ਆਪਣੇ ਵੱਲ ਨਹੀਂ ਜਾਣ ਦਿੱਤਾ।ਉਸ ਪਲ ਨੂੰ ਯਾਦ ਕਰਦਿਆਂ ਮੋਹਿਤ ਨੇ ਦੱਸਿਆ ਕਿ ਚੀਤਾ ਉਸ ਦੇ ਇੰਨਾ ਨੇੜੇ ਸੀ ਕਿ ਉਥੋਂ ਭੱਜਣ ਲਈ ਥਾਂ ਘੱਟ ਸੀ। ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਹੌਲੀ-ਹੌਲੀ ਕਮਰੇ ਤੋਂ ਬਾਹਰ ਨਿਕਲ ਕੇ ਦਰਵਾਜ਼ਾ ਬੰਦ ਕਰ ਦਿੱਤਾ। ਇਹ ਘਟਨਾ ਮੰਗਲਵਾਰ ਸਵੇਰੇ ਕਰੀਬ 7 ਵਜੇ ਵਾਪਰੀ।ਮੈਰਿਜ ਹਾਲ ਦੇ ਮਾਲਕ ਨੇ ਦੱਸਿਆ ਕਿ ਅੱਜ ਸਵੇਰੇ ਚੀਤੇ ਨੂੰ ਨੇੜਲੇ ਰਿਹਾਇਸ਼ੀ ਇਲਾਕੇ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ, ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਮੋਹਿਤ ਨੇ ਕਮਰੇ 'ਚ ਬੰਦ ਚੀਤੇ ਬਾਰੇ ਆਪਣੇ ਪਿਤਾ ਨੂੰ ਦੱਸਿਆ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ।ਮੈਰਿਜ ਹਾਲ ਦੇ ਮਾਲਕ ਨੇ ਦੱਸਿਆ ਕਿ ਅੱਜ ਸਵੇਰੇ ਚੀਤੇ ਨੂੰ ਨੇੜਲੇ ਰਿਹਾਇਸ਼ੀ ਇਲਾਕੇ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ, ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਮੋਹਿਤ ਨੇ ਕਮਰੇ 'ਚ ਬੰਦ ਚੀਤੇ ਬਾਰੇ ਆਪਣੇ ਪਿਤਾ ਨੂੰ ਦੱਸਿਆ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ।
#danger
#leopard
#samacharpunjab