:

ਜਲੰਧਰ 'ਚ BMW ਨੇ ਦਰੜਿਆ ਪੈਦਲ ਜਾ ਰਿਹਾ ਵਿਅਕਤੀ, ਹੋਈ ਮੌਤwww.samacharpunjab.com


ਜਲੰਧਰ ਨਕੋਦਰ ਹਾਈਵੇ 'ਤੇ ਖਾਂਬਰਾ ਨੇੜੇ ਇੱਕ ਤੇਜ਼ ਰਫ਼ਤਾਰ BMW ਨੇ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਦਾ ਸੰਤੁਲਨ ਵਿਗੜਨ ਕਾਰਨ ਤੇਜ਼ ਰਫ਼ਤਾਰ ਬੀਐਮਡਬਲਯੂ ਡਿਵਾਈਡਰ ’ਤੇ ਚੜ੍ਹ ਗਈ। ਹਾਦਸੇ ਵਿੱਚ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। BMW ਦਾ ਮਾਲਕ ਐਲਡੀਕੋ ਗ੍ਰੀਨ ਦਾ ਰਹਿਣ ਵਾਲਾ ਹੈ। ਮ੍ਰਿਤਕ ਨੌਜਵਾਨ ਦਾ ਨਾਂਅ ਰਾਕੇਸ਼ ਕੁਮਾਰ ਹੈ। ਉਹ ਪੈਪਸੀ ਕੰਪਨੀ ਵਿੱਚ ਕੰਮ ਕਰਦਾ ਹੈ। ਬੀਐਮਡਬਲਿਊ ਕਾਰ ਚਾਲਕ ਅਨੁਸਾਰ ਕਾਰ ਦਾ ਟਾਇਰ ਨਿਕਲ ਗਿਆ ਸੀ। ਜਿਸ ਕਾਰਨ ਕਾਰ ਪੈਦਲ ਜਾ ਰਹੇ ਵਿਅਕਤੀ ਵਿੱਚ ਵੱਜਣ ਤੋਂ ਬਾਅਦ ਡਿਵਾਈਡਰ 'ਤੇ ਜਾ ਵੱਜੀ ਜਿਸ ਕਾਰਨ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਪਤਾ ਲੱਗਾ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ।ਮਨੋਜ ਨੇ ਦੱਸਿਆ ਕਿ ਮ੍ਰਿਤਕ ਰਾਕੇਸ਼ ਉਸ ਦਾ ਭਰਾ ਸੀ ਅਤੇ ਉਹ ਪੈਪਸੀ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦੇ ਦੋ ਛੋਟੇ ਬੱਚੇ ਹਨ। ਇਸ ਦੇ ਨਾਲ ਹੀ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

#accident

#samacharpunjab

ਤਾਜ਼ਾ ਖ਼ਬਰਾਂ
Gallery
Tags
Social Media