:

ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀwww.samacharpunjab.com


ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਬਰਨਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਧਨੌਲਾ ਨਜਦੀਕ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਅਤੇ ਟਰੱਕ ਦੀ ਟੱਕਰ ਵਿੱਚ 14 ਬੱਚੇ ਜਖਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਵੱਲੋਂ ਅਤੇ ਐਂਬੂਲੈਂਸ ਦੀ ਮਦਦ ਸਦਕਾ ਸਿਵਲ ਹਸਪਤਾਲ ਧਨੌਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਗ੍ਰੀਨ ਫੀਲਡ ਕੌਨਵੈਂਟ ਸਕੂਲ ਦਾਨਗੜ ਦੀ ਸਕੂਲੀ ਬੱਸ ਜੌ ਪਿੰਡ ਪੰਧੇਰ ਤੋਂ ਚੱਲ ਕੇ ਵੱਖ ਵੱਖ ਪਿੰਡਾਂ ਵਿੱਚੋਂ ਬੱਚੇ ਲੈ ਕੇ ਰਾਸ਼ਟਰੀ ਮਾਰਗ ਤੋਂ ਆਉਂਦੀ ਹੋਈ ਪਿੰਡ ਦਾਨਗੜ ਜਾ ਰਹੀ ਸੀ, ਜਿਵੇਂ ਹੀ ਪਿੰਡ ਭੱਠਲਾਂ ਤੇ ਧਨੌਲਾ ਨੂੰ ਜਾ ਰਹੇ ਰਸਤੇ ਕੋਲ ਪਹੁੰਚੀ ਤਾਂ ਇੱਕ ਟਰੱਕ ਜੋ ਕਿ ਪਿੰਡ ਭੱਠਲਾਂ  ਤੋਂ ਧਨੌਲਾ ਨੂੰ ਜਾ ਰਿਹਾ ਸੀ, ਸੜਕ ਪਾਰ ਕਰ ਰਿਹਾ ਸੀ ਤਾਂ ਸਕੂਲੀ ਬੱਸ ਦੀ ਰਫਤਾਰ ਤੇਜ਼ ਹੋਣ ਕਾਰਨ ਟਰੱਕ ਨਾਲ ਟਕਰਾ ਗਈ ।ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬਿਲਕੁੱਲ ਚਕਨਾ ਚੂਰ ਹੋ ਗਿਆ, ਬੱਸ ਦੇ ਡਰਾਈਵਰ, ਅਤੇ ਹੇਲਪਰ ਮਹਿਲਾ ਸਮੇਤ 14 ਦੇ ਕਰੀਬ ਬੱਚੇ ਜਖਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਅਤੇ ਪੁਲਿਸ ਪਾਰਟੀ ਨੇ ਐਮਬੂਲੈਂਸ ਅਤੇ ਵੱਖ ਵੱਖ ਸਾਧਨਾ ਰਾਂਹੀ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਹਾਜਰ ਐਮਰਜੈਂਸੀ ਡਾਕਟਰ ਮਹਿਤਾ ਵੱਲੋਂ ਆਪਣੀ ਟੀਮ ਸਮੇਤ ਚੈੱਕਅਪ ਕੀਤਾ, ਜਿਸ ਵਿਚੋਂ ਚਾਰ ਗੰਭੀਰ ਜਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫਰ ਕੀਤਾ ਗਿਆ। ਬਾਕੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਮੌਕੇ ਤੇ ਹਾਜਰ ਲੋਕਾਂ ਨੇ ਦੱਸਿਆ ਕਿ ਸਕੂਲੀ ਬੱਸ ਦੀ ਰਫਤਾਰ ਜਿਆਦਾ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ।

#breakingnews

#roadaccident

#samacharpunjab