ਦਿਲ ਦਹਿਲਾਉਣ ਵਾਲੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ, ਮੁਲਜ਼ਮਾਂ ਨੇ ਕਬੂਲਿਆ ਗੁਨਾਹwww.samacharpunjab.com
- Admin Default
- 24 Apr, 2024 22:53
BREAKING NEWS : ਸੋਨੀਪਤ ਦੇ ਖਰਖੋਦਾ ਵਿੱਚ ਸਚਿਨ ਨਾਮ ਦੇ ਨੌਜਵਾਨ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦੋ ਦੋਸਤਾਂ ਨੇ ਆਪਣੇ ਇੱਕ ਦੋਸਤ ਦਾ ਬੇਰਹਿਮੀ ਨਾਲ ਕਤਲ ਕੀਤਾ, ਉਸ ਦੇ ਸਿਰ ਵਿੱਚ ਇੱਟਾਂ, ਸ਼ਰਾਬ ਦੀਆਂ ਬੋਤਲਾਂ ਅਤੇ ਸੂਏ ਮਾਰ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਨਾਲ ਹੀ ਮ੍ਰਿਤਕ ਦੀ ਲਾਸ਼ ਨੂੰ ਖਰਖੋਦਾ ਬਾਈਪਾਸ ਰੋਡ 'ਤੇ ਇੱਕ ਕਮਰੇ ਵਿੱਚ ਟੋਇਆ ਪੁੱਟ ਕੇ ਉਸ ਵਿੱਚ ਦਫਨਾ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕ ਸਚਿਨ ਖਰਖੋਦਾ ਦਾ ਰਹਿਣ ਵਾਲਾ ਹੈ। ਉੱਥੇ ਹੀ ਦੋਹਾਂ ਨੇ ਪੁਲਿਸ ਥਾਣੇ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਬਰਾਮਦ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।
#crimenews
#samacharpunjab
sourceABPnews







