:

ਪੁੱਤ ਬਣਿਆ ਕਪੁੱਤ! ਬਜ਼ੁਰਗ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲwww.samacharpunjab.com


BREAKING NEWS : ਹਰਿਆਣਾ ਦੇ ਰੋਹਤਕ ਵਿੱਚ ਪੁੱਤ ਵੱਲੋਂ ਬਜ਼ੁਰਗ ਪਿਓ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਵਾਰਦਾਤ ਰੋਹਤਕ ਦੇ ਚਮਾਰੀਆ ਪਿੰਡ ਦੀ ਹੈ। ਜਾਣਕਾਰੀ ਮੁਤਾਬਕ ਪੁੱਤ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ, ਜਿਸ ਵੇਲੇ ਉਸ ਦਾ ਪਿਓ ਚਰਤਾ ਰਾਮ ਖਾਣਾ ਖਾ ਰਿਹਾ ਸੀ, ਉਸ ਵੇਲੇ ਉਸ ਦੇ ਮੁੰਡੇ ਨੇ ਉਸ 'ਤੇ ਹਮਲਾ ਕਰ ਦਿੱਤਾ।ਇੰਨਾ ਹੀ ਨਹੀਂ ਜਦੋਂ ਚਰਤਾ ਰਾਮ ਆਪਣੇ ਆਪ ਨੂੰ ਬਚਾਉਣ ਲਈ ਬਾਹਰ ਗਲੀ ਵਿੱਚ ਨਿਕਲਿਆ ਤਾਂ ਉਸ ਨੇ ਸਿਰ 'ਤੇ ਵਾਰ-ਵਾਰ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਘੰਟਿਆਂ ਤੱਕ 80 ਸਾਲਾ ਬਜ਼ੁਰਗ ਚਰਤਾ ਰਾਮ ਦੀ ਲਾਸ਼ ਗਲੀ ਵਿੱਚ ਪਈ ਰਹੀ। ਉੱਥੇ ਹੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਪਿਓ ਦੇ ਕਾਤਲ ਪੁੱਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣ ਹੈ ਕਿ ਚਰਤਾ ਰਾਮ ਦਾ ਮੁੰਡਾ ਨਸ਼ਾ ਕਰਨ ਦਾ ਆਦੀ ਹੈ। ਹੁਣ ਮਾਮਲੇ ਦੀ FSL ਟੀਮ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

#murder

#case

#samacharpunjab






sourceABPnews