ਦਿਨ ਚੜਦੇ ਹੀ ਵੱਡਾ ਬੱਸ ਹਾਦਸਾ, ਕਈ ਹੋਏ ਜਖਮੀ
- Admin Default
- 29 Apr, 2024 21:42
ਦਿਨ ਚੜਦੇ ਹੀ ਵੱਡਾ ਬੱਸ ਹਾਦਸਾ, ਕਈ ਹੋਏ ਜਖਮੀ
ਬਰਨਾਲਾ
ਦਿਨ ਚੜਦੇ ਹੀ ਬਰਨਾਲਾ ਦੇ ਵਿੱਚ ਵੱਡਾ ਬੱਸ ਹਾਦਸਾ ਵਾਪਰ ਗਿਆ। ਕਈ ਲੋਕ ਜਖਮੀ ਹੋ ਗਏ। ਦੱਸ ਦਈਏ ਕਿ ਅਨਾਜ ਮੰਡੀ ਤੋਂ ਬੱਸ ਸਟੈਂਡ ਬਰਨਾਲਾ ਨੂੰ ਜਾਣ ਵਾਲੇ ਰਸਤੇ ਵਿੱਚ ਜੋ ਨਵਾਂ ਪਿੱਲਰ ਬਣਾਇਆ ਗਿਆ ਹੈ ਉਸ ਨਾਲ ਇਹ ਬੱਸ ਟਕਰਾ ਗਈ। ਸਵਾਰੀਆਂ ਨੇ ਜਖਮੀ ਸਵਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਡਰਾਈਵਰ ਨੂੰ ਕਿਹਾ ਸੀ ਕਿ ਇਥੋਂ ਦੀ ਬੱਸ ਨਹੀਂ ਲੰਘ ਸਕਦੀ। ਲੇਕਿਨ ਫਿਰ ਵੀ ਉਸਨੇ ਤੇਜ਼ ਰਫਤਾਰ ਨਾਲ ਬੱਸ ਉਸ ਵਿੱਚ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਬੱਸ ਸਿੱਧੂ ਕੰਪਨੀ ਦੀ ਦੱਸੀ ਜਾ ਰਹੀ ਹੈ। ਇਹ ਬਸ ਸਪੈਸ਼ਲ ਤੌਰ ਤੇ ਡੇਰਾ ਸੱਚਾ ਸੌਦਾ ਸਿਰਸਾ ਨੂੰ ਜਾ ਰਹੀ ਸੀ। ਜਖਮੀ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ। ਜਿਨਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।







