IPS ਜੋੜੇ ਦੀ 4 ਸਾਲਾ ਧੀ ਦੀ ਮੌਤ,ਜਾਨੋ ਕਿਵੇਂ ਹੋਈ ਮੌਤ www.samacharpunjab.com
- Admin Default
- 30 Apr, 2024 03:47
BREAKING NEWS : ਪੰਜਾਬ ਵਿੱਚ ਤੈਨਾਤ IPS ਜੋੜੇ ਦੀ 4 ਸਾਲਾ ਧੀ ਦੀ ਤੜਕਸਾਰ ਮੌਤ ਹੋ ਗਈ। ਮ੍ਰਿਤਕ ਬੱਚੀ ਦਾ ਨਾਂਅ ਨਾਯਰਾ ਸੀ। ਜਾਣਕਾਰੀ ਮੁਤਾਬਕ, ਬੱਚੀ ਦੇ ਮੂੰਹ ਵਿੱਚ ਨਵਾਲਾ ਫਸ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਨਾਯਰਾ ਦੀ ਮਾਂ ਰਵਜੋਤ ਗਰੇਵਾਲ ਫ਼ਤਿਹਗੜ੍ਹ ਸਾਹਿਬ ਦੇ SSP ਨੇ ਤੇ ਉਨ੍ਹਾਂ ਦੇ ਪਿਤਾ ਨਵਨੀਤ ਬੈਂਸ ਲੁਧਿਆਣਾ ਰੂਰਲ ਪੁਲਿਸ ਦੇ SSP ਹਨ।IPS ਪਰਿਵਾਰ ਦੇ ਕਰੀਬੀਆਂ ਮੁਤਾਬਕ, ਬੱਚੀ ਨੇ ਕੁਝ ਖਾਧਾ ਜੋ ਕਿ ਉਸ ਦੇ ਗਲ਼ੇ ਵਿੱਚ ਫਸ ਗਿਆ। ਇਸ ਤੋਂ ਬਾਅਦ ਉਸ ਨੂੰ ਸਾਹ ਨਹੀਂ ਆ ਰਿਹਾ ਸੀ ਜਿਸ ਕਰਕੇ ਬੱਚੀ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।IPS ਜੋੜਾ ਮੋਹਾਲੀ ਵਿੱਤ ਰਹਿੰਦਾ ਹੈ ਤੇ ਬੱਚੀ ਤਾ ਅੰਤਿਮ ਸਸਕਾਰ ਮੋਹਾਲੀ ਦੇ ਫੇਜ਼ 7 ਦੇ ਸਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਹੋ ਸਕਦੇ ਹਨ।ਉੱਥੇ ਹੀ ਇਸ ਦੁੱਖ ਦੀ ਘੜੀ ਵਿੱਚ ਸੀਐਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਅਤੇ ਕਈ ਹੋਰ ਸਿਆਸਤਦਾਨਾਂ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਆਈਪੀਐਸ ਜੋੜੇ ਨੂੰ ਫੋਨ ਕਰਕੇ ਦੁੱਖ ਪ੍ਰਗਟ ਕੀਤਾ।
#punjabnews
#samacharpunjab
sourceABPnews







