:

ਧੂੰ-ਧੂੰ ਕਰਕੇ ਸੜੀ ਚਲਦੀ ਕਾਰ, ਜਿਉਂਦੇ ਨੌਜਵਾਨ ਨੂੰ ਲੱਗੀ ਅੱਗwww.samacharpunjab.com


BREAKING NEWS : ਹਰਿਆਣਾ ਦੇ ਪਾਣੀਪਤ ਸ਼ਹਿਰ ਵਿੱਚ NH44 ਜੀਟੀ ਰੋਡ 'ਤੇ ਦੇਰ ਰਾਤ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਹਾਈਵੇਅ 'ਤੇ ਜਾ ਰਹੀ ਚਲਦੀ ਕਾਰ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਨੌਜਵਾਨ ਜਿਉਂਦਾ ਸੜ ਗਿਆ। ਮੌਕੇ 'ਤੇ ਲੰਘ ਰਹੇ ਲੋਕਾਂ ਨੂੰ ਇਸ ਘਟਨਾ ਦੀ ਜਾਣਕਾਰੀ ਸੂਚਨਾ ਕੰਟਰੋਲ ਰੂਮ ਨੰਬਰ 'ਤੇ ਦਿੱਤੀ। ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।ਜਦੋਂ ਅੱਗ ਬੁਝੀ ਤਾਂ ਡਰਾਈਵਰ ਸੀਟ 'ਤੇ ਸੜਿਆ ਹੋਇਆ ਨੌਜਵਾਨ ਮਿਲਿਆ, ਜਿਸ ਦੇ ਉੱਥੇ ਹੱਡੀਆਂ ਦੇ ਪਿੰਜਰ ਪਏ ਸਨ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੱਡੀ ਡਡੌਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਹੈ, ਜੋ ਕਿ ਅਨਿਲ ਕੁਮਾਰ ਦੇ ਨਾਮ 'ਤੇ ਰਜਿਸਟਰਡ ਹੈ। ਇਹ ਕਾਰ 24 ਅਪ੍ਰੈਲ 2019 ਨੂੰ ਖਰੀਦੀ ਗਈ ਸੀ। ਗੱਡੀ ਦੇ ਸਾਰੇ ਦਸਤਾਵੇਜ਼ ਪੂਰੇ ਹਨ।ਰਾਹਗੀਰਾਂ ਦਾ ਕਹਿਣਾ ਹੈ ਕਿ ਕਾਰ 'ਚ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਸ 'ਚ ਸਵਾਰ ਨੌਜਵਾਨ ਬਾਹਰ ਨਹੀਂ ਨਿਕਲ ਸਕਿਆ। ਕਾਰ ਨੂੰ ਅੱਗ ਲੱਗਣ ਤੋਂ ਬਾਅਦ ਡਰਾਈਵਰ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਕੁਝ ਹੀ ਸਕਿੰਟਾਂ ਵਿੱਚ ਕਾਰ ਅੱਗ ਦਾ ਗੋਲਾ ਬਣ ਗਈ। ਪੁਲਿਸ ਨੇ ਕਿਸੇ ਤਰ੍ਹਾਂ ਲਾਸ਼ ਨੂੰ ਕਾਰ 'ਚੋਂ ਕੱਢ ਕੇ ਐਂਬੂਲੈਂਸ 'ਚ ਸਿਵਲ ਹਸਪਤਾਲ ਪਹੁੰਚਾਇਆ।

#carfire

#fire

#samacharpunjab








sourceABPnews