ਢਾਬੇ 'ਤੇ ਖੜ੍ਹੀ ਬੱਸ 'ਤੇ ਪਲਟਿਆ ਟਰੱਕ, 11 ਲੋਕਾਂ ਦੀ ਦਰਦਨਾਕ ਮੌਤ, 10 ਜ਼ਖ਼ਮੀwww.samacharpunjab.com
- Admin Default
- 26 May, 2024 22:07
BREAKING NEWS : ਯੂਪੀ ਦੇ ਜ਼ਿਲ੍ਹਾ ਸ਼ਾਹਜਹਾਂਪੁਰ ਵਿੱਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇਕ ਬੱਸ 'ਤੇ ਟਰੱਕ ਪਲਟਣ ਨਾਲ ਕੁੱਲ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡੀਐਮ, ਐਸਪੀ ਅਤੇ ਹੋਰ ਅਧਿਕਾਰੀਆਂ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ। ਐਸਪੀ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ ਕਿ ਬੱਸ ਢਾਬੇ ’ਤੇ ਲੋਕਾਂ ਨੂੰ ਖਾਣਾ ਖੁਆਣ ਲਈ ਰੋਕੀ ਗਈ ਸੀ। ਇਸ ਦੌਰਾਨ ਇਕ ਬੇਕਾਬੂ ਟਰੱਕ ਬੱਸ 'ਤੇ ਪਲਟ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਜਾਣਕਾਰੀ ਦਿੰਦਿਆਂ ਹੋਇਆਂ ਸ਼ਾਹਜਹਾਂਪੁਰ ਦੇ ਐੱਸਪੀ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ, 'ਰਾਤ ਕਰੀਬ 11 ਵਜੇ ਸੂਚਨਾ ਮਿਲੀ ਕਿ ਖੁਟਾਰ ਥਾਣਾ ਖੇਤਰ ਦੇ ਅਧੀਨ ਗੋਲਾ ਵੱਲ ਜਾਣ ਵਾਲੀ ਸੜਕ 'ਤੇ ਢਾਬੇ ਦੇ ਕੋਲ ਇੱਕ ਬੱਸ ਖੜ੍ਹੀ ਹੋਈ ਸੀ। ਬੱਸ ਵਿੱਚ ਸਵਾਰ ਯਾਤਰੀ ਪੁਰਣਾਗਿਰੀ ਦਰਸ਼ਨਾਂ ਲਈ ਜਾ ਰਹੇ ਸਨ। ਬੱਸ ਢਾਬੇ 'ਤੇ ਸਵਾਰੀਆਂ ਦੇ ਖਾਣ-ਪੀਣ ਲਈ ਰੁਕੀ ਹੋਈ ਸੀ। ਕੁਝ ਲੋਕ ਢਾਬੇ 'ਤੇ ਖਾਣਾ ਖਾ ਰਹੇ ਸਨ ਜਦਕਿ ਕੁਝ ਲੋਕ ਬੱਸ 'ਚ ਬੈਠੇ ਸਨ। ਇਸ ਦੌਰਾਨ ਇਕ ਟਰੱਕ ਬੇਕਾਬੂ ਹੋ ਕੇ ਉਸ 'ਤੇ ਪਲਟ ਗਿਆ।ਹਾਦਸੇ ਤੋਂ ਬਾਅਦ ਜਾਣਕਾਰੀ ਦਿੰਦਿਆਂ ਹੋਇਆਂ ਸ਼ਾਹਜਹਾਂਪੁਰ ਦੇ ਐੱਸਪੀ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ, 'ਰਾਤ ਕਰੀਬ 11 ਵਜੇ ਸੂਚਨਾ ਮਿਲੀ ਕਿ ਖੁਟਾਰ ਥਾਣਾ ਖੇਤਰ ਦੇ ਅਧੀਨ ਗੋਲਾ ਵੱਲ ਜਾਣ ਵਾਲੀ ਸੜਕ 'ਤੇ ਢਾਬੇ ਦੇ ਕੋਲ ਇੱਕ ਬੱਸ ਖੜ੍ਹੀ ਹੋਈ ਸੀ। ਬੱਸ ਵਿੱਚ ਸਵਾਰ ਯਾਤਰੀ ਪੁਰਣਾਗਿਰੀ ਦਰਸ਼ਨਾਂ ਲਈ ਜਾ ਰਹੇ ਸਨ। ਬੱਸ ਢਾਬੇ 'ਤੇ ਸਵਾਰੀਆਂ ਦੇ ਖਾਣ-ਪੀਣ ਲਈ ਰੁਕੀ ਹੋਈ ਸੀ। ਕੁਝ ਲੋਕ ਢਾਬੇ 'ਤੇ ਖਾਣਾ ਖਾ ਰਹੇ ਸਨ ਜਦਕਿ ਕੁਝ ਲੋਕ ਬੱਸ 'ਚ ਬੈਠੇ ਸਨ। ਇਸ ਦੌਰਾਨ ਇਕ ਟਰੱਕ ਬੇਕਾਬੂ ਹੋ ਕੇ ਉਸ 'ਤੇ ਪਲਟ ਗਿਆ।
#roadaccident
#truckoverturned
#samacharpunjab
sourceABPnews







