:

ਸਵੀਮਿੰਗ ਪੁੱਲ 'ਚ ਡੁੱਬਣ ਨਾਲ ਬੱਚੇ ਦੀ ਮੌਤ, ਛਾਲ ਲਾਉਣ ਵੇਲੇ ਕੋਚ ਨਹੀਂ ਸੀ ਮੌਜੂਦwww.samacharpunjab.com


BREAKING NEWS : ਪੰਜਾਬ ਵਿੱਚ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ 'ਚ ਨਹਾਉਣ ਗਏ 13 ਸਾਲਾ ਬੱਚੇ ਦੀ ਡੁੱਬਣ ਕਰਕੇ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਮਾਮਲਾ ਜਲੰਧਰ ਦੀ ਬਸਤੀ ਦਾਸ਼ਿਨਮੰਦਾਂ ਦਾ ਹੈ। ਦੱਸ ਦਈਏ ਕਿ ਸਨ ਸਿਟੀ ਕਲੌਨੀ ਵਿੱਚ ਬਣੇ ਰਾਇਲ ਸਵੀਮਿੰਗ ਪੂਲ ਵਿੱਚ ਨਹਾਉਣ ਵੇਲੇ ਡੁੱਬਣ ਕਰਕੇ ਬੱਚੇ ਦੀ ਮੌਤ ਹੋ ਗਈ। ਜਦੋਂ ਬੱਚੇ ਨੇ ਪੂਲ ਵਿੱਚ ਛਾਲ ਮਾਰੀ ਤਾਂ ਨੇੜੇ ਕੋਈ ਕੋਚ ਨਹੀਂ ਸੀ।ਰਾਤ 9 ਵਜੇ ਤੱਕ ਜਦੋਂ ਬੱਚਾ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਨਾਲ ਵਾਲੇ ਬੱਚੇ ਘਰ ਆ ਗਏ ਪਰ ਮਾਧਵ ਘਰ ਨਹੀਂ ਆਇਆ। ਜਦੋਂ ਪਰਿਵਾਰਕ ਮੈਂਬਰਾਂ ਨੇ ਸਵੀਮਿੰਗ ਪੂਲ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ ਮਾਧਵ ਪਾਣੀ ਵਿੱਚ ਡੁੱਬ ਗਿਆ ਹੈ। ਜਾਣਕਾਰੀ ਮੁਤਾਬਕ ਮਾਧਵ ਮੰਗਲਵਾਰ ਸ਼ਾਮ 4 ਵਜੇ ਚਾਰ ਦੋਸਤਾਂ ਨਾਲ ਸਵੀਮਿੰਗ ਪੂਲ 'ਚ ਨਹਾਉਣ ਗਿਆ ਸੀ। ਸੀਸੀਟੀਵੀ ਦੇ ਅਨੁਸਾਰ, ਉਸਨੇ ਆਖਰੀ ਛਾਲ 6.07 'ਤੇ ਲਗਾਈ। ਜਦੋਂ ਉਹ 9 ਵਜੇ ਤੱਕ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਭਾਲ ਸ਼ੁਰੂ ਕਰ ਦਿੱਤੀ। ਬਾਕੀ ਸਾਰੇ ਬੱਚੇ ਘਰ ਆ ਗਏ ਸਨ। ਮਾਧਵ ਬਾਰੇ ਕੋਈ ਜਾਣਕਾਰੀ ਨਹੀਂ ਸੀ।ਸਵੀਮਿੰਗ ਪੂਲ 'ਚ ਲੱਗੇ ਸੀਸੀਟੀਵੀ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਮਾਧਵ ਨੇ ਛਾਲ ਤਾਂ ਮਾਰੀ ਪਰ ਬਾਹਰ ਨਹੀਂ ਆਇਆ। ਜਦੋਂ ਸਵੀਮਿੰਗ ਪੂਲ 'ਚ ਤਲਾਸ਼ੀ ਲਈ ਗਏ ਤਾਂ ਮਾਧਵ ਬੇਹੋਸ਼ੀ ਦੀ ਹਾਲਤ 'ਚ ਮਿਲਿਆ। ਉਸ ਨੂੰ ਮੁੱਢਲੀ ਸਹਾਇਤਾ ਵੀ ਦਿੱਤੀ ਗਈ ਪਰ ਜਿਵੇਂ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਥਾਣਾ ਲਾਂਬੜਾ ਦੇ ਡਿਊਟੀ ਅਫਸਰ ਏ.ਐਸ.ਆਈ ਨਿਰੰਜਨ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਹੈ। ਪਿਤਾ ਭੀਮ ਬਹਾਦਰ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਨੇਪਾਲ ਦਾ ਰਹਿਣ ਵਾਲਾ ਹੈ। ਜਦੋਂ ਰਾਤ 9 ਵਜੇ ਤੱਕ ਮਾਧਵ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ।ਦੂਜੇ ਪਾਸੇ ਰਾਇਲ ਸਵੀਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਉਰਫ ਲੱਡੂ ਨੇ ਦੱਸਿਆ ਕਿ ਉਹ ਖੁਦ ਤੈਰਾਕ ਹੈ। ਕੋਚ ਵੀ ਰੱਖਿਆ ਹੋਇਆ ਹੈ। ਪੁਲ ਨੂੰ 6 ਵਜੇ ਬੰਦ ਕਰ ਦਿੱਤਾ ਗਿਆ। 6.07 ਵਜੇ ਬੱਚੇ ਨੇ ਛਾਲ ਮਾਰੀ। ਇਸ ਤੋਂ ਪਹਿਲਾਂ ਉਸ ਨੂੰ ਕਈ ਵਾਰ ਬਾਹਰ ਆਉਣ ਲਈ ਕਿਹਾ ਗਿਆ ਸੀ।
#swimmingpool
#samacharpunjab







sourceABPnews

ਤਾਜ਼ਾ ਖ਼ਬਰਾਂ
Gallery
Tags
Social Media