:

ਹਰਿਆਣਾ 'ਚ ਖਾਲਿਸਤਾਨੀ ਕਹਿ ਕੇ ਸਿੱਖ ਨੌਜਵਾਨ ਨੂੰ ਇੱਟਾਂ ਮਾਰ ਕੀਤਾ ਲਹੂ-ਲੁਹਾਣ, 1984 ਦੰਗਿਆਂ ਦਾ ਕੀਤਾ ਜ਼ਿਕਰwww.samacharpunjab.com


BREAKING NEWS :ਹਰਿਆਣਾ ਦੇ ਕੈਥਲ 'ਚ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਖਾਲਿਸਤਾਨੀ ਕਹਿ ਕੇ ਇੱਟਾਂ-ਰੋੜਿਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੀੜਤ ਨੌਜਵਾਨ ਸੁਖਵਿੰਦਰ ਸਿੰਘ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਸਕੂਟਰ ਉੱਤੇ ਆਏ ਦੋ ਨੌਜਵਾਨ ਉਸ ਨੂੰ ਖਾਲਿਸਤਾਨੀ ਕਹਿਣ ਲੱਗੇ ਤੇ ਘੇਰ ਲਿਆ ਇਸ ਤੋਂ ਬਾਅਦ ਵੀ ਸੁਖਵਿੰਦਰ ਸਿੰਘ ਉਨ੍ਹਾਂ ਨੂੰ ਅਣਦੇਖਿਆਂ ਕਰ ਆਪਣੇ ਘਰ ਜਾਣ ਲੱਗਿਆ ਤਾਂ ਉਹ ਖਾਲਿਸਤਾਨੀ ਕਹਿ ਕੇ ਉਸ ਨੂੰ ਲਗਾਤਾਰ ਉਕਸਾ ਰਹੇ ਸਨ ਜਦੋਂ ਨੌਜਵਾਨ ਨੇ ਇਸ ਉੱਤੇ ਨਰਾਜ਼ਗੀ ਜ਼ਾਹਰ ਕੀਤੀ ਤਾਂ ਉਨ੍ਹਾਂ ਨੇ ਉਸ ਦੇ ਸਿਰ ਉੱਤੇ ਇੱਟਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸੜਕ ਵਿਚਾਲੇ ਨੌਜਵਾਨ ਉੱਤੇ ਹਮਲਾ ਹੁੰਦਾ ਦੇਖ ਪਾਸੇ ਖੜ੍ਹੇ ਨੌਜਾਵਨ ਨੇ ਉਸ ਨੂੰ ਛੁਡਵਾਇਆ ਤੇ ਸਿੱਖ ਨੌਜਵਾਨ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਕੈਥਲ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਜੋ ਕਿ ਇਸ ਸਮੇ ਜ਼ੇਰੇ ਇਲਾਜ ਹੈ। ਇਸ ਬਾਬਤ ਜ਼ਖ਼ਮੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ’ਤੇ 1984 ਦੇ ਦੰਗਿਆਂ ਦੀ ਗੱਲ ਕਹਿ ਕੇ ਹਮਲਾ ਕੀਤਾ ਤੇ ਉਸ ਦੀ ਕੁੱਟਮਾਰ ਕਰਦਿਆਂ ਮੁਲਜ਼ਮਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਇੱਕ ਕਤਲ ਕਰ ਚੁੱਕੇ ਹਨ। ਮੌਕੇ 'ਤੇ ਪੀੜਤ ਨੂੰ ਬਚਾਉਣ ਵਾਲੇ ਚਸਮਦੀਦ ਰਾਜੂ ਨੇ ਦੱਸਿਆ ਕਿ ਦੋਸ਼ੀ 1984 ਦੇ ਦੰਗਿਆਂ ਦੀ ਗੱਲ ਕਰਕੇ ਸਿੱਖ ਨੌਜਵਾਨਾਂ 'ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਰਹੇ ਸਨ।
#sikhyouthbeaten
#khalistaninews
#samacharpunjab








sourceABPnews

ਤਾਜ਼ਾ ਖ਼ਬਰਾਂ
Gallery
Tags
Social Media