ਦਾਜ-ਦਹੇਜ ਦੀ ਬਲੀ ਚੜ੍ਹੀ ਇੱਕ ਹੋਰ ਧੀ, ਬੁਲਟ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਕਰ ਰਿਹਾ ਸੀ ਤੰਗ-ਪ੍ਰੇਸ਼ਾਨwww.samacharpunjab.com
- Admin Default
- 14 Jun, 2024 21:40
BREAKING NEWS : ਪਤਾ ਨਹੀਂ ਕਦੇ ਰੁੱਕੇਗਾ ਧੀਆਂ ਦਾ ਦਾਜ ਦੀ ਬਲੀ ਚੜ੍ਹਣ ਦਾ ਸਿਲਸਿਲਾ। ਇੱਕ ਹੋਰ ਧੀ ਦਾਜ-ਦਹੇਜ ਦੀ ਬਲੀ ਚੜ੍ਹ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਸੜਕ 'ਤੇ ਰੱਖ ਕੁੜੀ ਦੀ ਲਾਸ਼ ਨੂੰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਲੜਕੀ ਦੀ ਮਾਂ ਨੇ ਦੋਸ਼ ਲਾਏ ਹਨ ਕਿ ਡੇਢ ਸਾਲ ਪਹਿਲਾਂ ਕੁਲਵਿੰਦਰ ਕੌਰ ਦਾ ਵਿਆਹ ਹੋਇਆ ਸੀ ਜਦੋਂ ਉਨਾਂ ਦੇ ਸਹੁਰਾ ਪਰਿਵਾਰ ਵੱਲੋਂ ਦਾਜ ਦੇਸ਼ ਦੀ ਮੰਗ ਕੀਤੀ ਗਈ ਤਾਂ ਜਿੰਨਾ ਦਾਜ ਦਹੇਜ ਮੰਗਿਆ ਗਿਆ ਸੀ ਉਹ ਸਾਰਾ ਦਿੱਤਾ ਗਿਆ। ਪਰ ਕੁੱਝ ਸਮੇਂ ਬਾਅਦ ਫਿਰ ਲੜਕੀ ਨੂੰ ਇੱਕ ਬੁਲਟ ਮੋਟਰਸਾਈਕਲ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਲੜਕੀ ਦੇ ਸਹੁਰਾ ਪਰਿਵਾਰ ਉਸਨੂੰ ਤੰਗ ਪਰੇਸ਼ਾਨ ਕਰਨ ਲੱਗ ਪਿਆ।ਲੜਕੀ ਦੇ ਮਾਤਾ ਜੀ ਨੇ ਦੱਸਿਆ ਕਿ ਜਦੋਂ ਲੜਕੀ ਬਿਮਾਰ ਸੀ ਤਾਂ ਉਸ ਨੂੰ ਇਕੱਲਿਆਂ ਹੀ ਬੱਸ ਚੜ੍ਹਾ ਕੇ ਪੇਕੇ ਲਈ ਭੇਜ ਦਿੱਤਾ। ਪਰ ਜਦੋਂ ਉਹ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਲੜਕੀ ਕਾਫੀ ਜ਼ਿਆਦਾ ਬਿਮਾਰ ਦਿਖਾਈ ਦਿੱਤੀ । ਇਲਾਜ ਦੌਰਾਨ ਲੜਕੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਉਸਦੀ ਮ੍ਰਿਤਕ ਦੇਹ ਨੂੰ ਬਾਜ਼ਾਰ ਦੇ ਵਿੱਚ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਹੁਣ ਪਰਿਵਾਰਿਕ ਮੈਂਬਰ ਪੁਲਿਸ ਪ੍ਰਸ਼ਾਸਨ ਤੋਂ ਤੇ ਸਿਵਲ ਪ੍ਰਸ਼ਾਸਨ ਸਹੁਰਾ ਪਰਿਵਾਰ ਦੇ ਉੱਪਰ ਕਾਰਵਾਈ ਦੀ ਮੰਗ ਕਰ ਰਹੇ ਹਨ। ਉਹਨਾਂ ਦੀ ਅਪੀਲ ਹੈ ਕਿ ਜੋ ਬਣਦੀ ਕਾਰਵਾਈ ਹੈ ਉਹ ਸਹੁਰਾ ਪਰਿਵਾਰ ਦੇ ਉੱਪਰ ਕੀਤੀ ਜਾਵੇ ਤਾਂ ਜੋ ਅਜਿਹੀਆਂ ਬੱਚੀਆਂ ਦਹੇਜ ਦੀ ਬਲੀ ਨਾ ਚੜ ਸਕਣ।
#Dowry
#patialanews
#samacharpunjab
sourceABPnews







