ਬਰਨਾਲੇ ਵਿੱਚ ਚਲਦੀ ਗੱਡੀ ਨੂੰ ਲੱਗੀ ਅੱਗ, ਸੜ ਕੇ ਸਵਾਹ ਹੋਇਆ ਚਾਲਕ
- Admin Default
- 16 Jun, 2024 02:06
ਬਰਨਾਲੇ ਵਿੱਚ ਚਲਦੀ ਗੱਡੀ ਨੂੰ ਲੱਗੀ ਅੱਗ, ਸੜ ਕੇ ਸਵਾਹ ਹੋਇਆ ਚਾਲਕ
ਬਰਨਾਲਾ
ਬਰਨਾਲਾ ਵਿੱਚ ਹੰਡਿਆਇਆ ਦੇ ਕੋਲ ਬਣੇ ਹੋਟਲ ਅਰਮਾਨ ਦੇ ਸਾਹਮਣੇ ਮੋਗਾ ਬਾਈਪਾਸ ਤੇ ਇੱਕ ਚਲਦੀ ਗੱਡੀ ਨੂੰ ਅੱਗ ਲੱਗ ਗਈ। ਗੱਡੀ ਦੇ ਅੰਦਰ ਚਾਲਕ ਵੀ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਗਿਆ। ਫਾਇਰ ਬਿਗਰੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ। ਫਿਲਹਾਲ ਗੱਡੀ ਦੀ ਅਤੇ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਗੱਡੀ ਕਿੱਥੋਂ ਦੀ ਹੈ ਪੁਲਿਸ ਇਸਦੀ ਜਾਂਚ ਕਰ ਰਹੀ ਹੈ। ਗੱਡੀ ਮਰੂਤੀ ਜਿੰਨ ਦੱਸੀ ਜਾ ਰਹੀ ਹੈ। ਇਹ ਗੱਡੀ ਦਰਾਜ ਜ਼ਿਲ੍ਾ ਬਰਨਾਲਾ ਦੇ ਪਿੰਡ ਦਰਾਜ ਦੇ ਨੇੜੇ ਦੇ ਕਿਸੇ ਵਿਅਕਤੀ ਦੀ ਹੈ।
ਅਪਡੇਟ ਮਰਨ ਵਾਲੇ ਦੀ ਪਹਿਚਾਨਕ ਸੀ ਪਿੰਡ ਦਰਾਜ ਦੇ ਜਿਲਾ ਬਰਨਾਲਾ ਦੇ ਰਹਿਣ ਵਾਲੇ ਜਗਤਾਰ ਸਿੰਘ ਦੇ ਤੌਰ ਤੇ ਹੋਈ ਹੈ। ਉਸ ਦੀ ਉਮਰ ਕਰੀਬ 32 ਸਾਲ ਸੀ। ਉਸਦੇ ਪਿੱਛੇ ਉਸਦੀ ਪਤਨੀ ਅਤੇ ਦੋ ਬੱਚੇ ਰਹਿ ਗਏ ਹਨ।







