:

ਰਾਤ ਨੂੰ ਮਿਲਣ ਆਇਆ ਮਾਂ ਦਾ ਪ੍ਰੇਮੀ, ਗੁੱਸੇ 'ਚ ਪੁੱਤ ਨੇ ਕੁਹਾੜੀ ਨਾਲ ਕਰ ਦਿੱਤੇ ਟੁਕੜੇ, ਪ੍ਰਾਈਵੇਟ ਪਾਰਟ ਵੀ ਵੱਢ ਸੁੱਟਿਆwww.samacharpunjab.com


BREAKING NEWS : ਅਬੋਹਰ ਦੇ ਪਿੰਡ ਧਰਮਪੁਰਾ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਆਪਣੀ ਮਾਂ ਦੇ ਪ੍ਰੇਮੀ ਦਾ ਕੁਹਾੜੀ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੌਜਵਾਨ ਨੇ ਵਿਅਕਤੀ ਦੀ ਇੱਕ ਲੱਤ ਦੇ ਤਿੰਨ ਟੁਕੜੇ ਕਰ ਦਿੱਤੇ ਤੇ ਦੂਜੀ ਲੱਤ ਤੇ ਇੱਕ ਬਾਂਹ ਵੀ ਬੁਰੀ ਤਰ੍ਹਾਂ ਵੱਢ ਦਿੱਤੀ। ਇਸ ਤੋਂ ਇਲਾਵਾ ਉਸ ਦਾ ਪ੍ਰਾਈਵੇਟ ਪਾਰਟ ਵੀ ਕੱਟ ਸੁੱਟਿਆ। ਬੁਰੀ ਤਰ੍ਹਾਂ ਨਾਲ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ। ਹਾਸਲ ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਦਾ ਕਰੀਬ 50 ਸਾਲਾ ਸਵਰਨ ਪੁੱਤਰ ਜਗਰਾਮ ਪਿੰਡਾਂ ਵਿੱਚ ਲੱਕੜਾਂ ਕੱਟ ਕੇ ਵੇਚਦਾ ਹੈ। ਉਸ ਦੇ ਪਿਛਲੇ ਕਾਫੀ ਸਮੇਂ ਤੋਂ ਪਿੰਡ ਦੀ ਇੱਕ ਔਰਤ ਨਾਲ ਨਾਜਾਇਜ਼ ਸਬੰਧ ਸਨ। ਇਸ ਤੋਂ ਔਰਤ ਦਾ ਪਰਿਵਾਰ ਦੁਖੀ ਸੀ। ਲੰਘੇ ਦਿਨ ਔਰਤ ਦਾ ਪਤੀ ਤੇ ਬੇਟਾ ਕੰਮ 'ਤੇ ਗਏ ਹੋਏ ਸਨ। ਸਵਰਨ ਔਰਤ ਨੂੰ ਮਿਲਣ ਲਈ ਸਿੱਧਾ ਉਸ ਦੇ ਘਰ ਚਲਾ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਔਰਤ ਦਾ ਲੜਕਾ ਘਰ ਆਇਆ ਤਾਂ ਸਵਰਨ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖ ਕੇ ਭੜਕ ਗਿਆ। ਉਸ ਤੋਂ ਬਾਅਦ ਗੁੱਸੇ 'ਚ ਆ ਕੇ ਔਰਤ ਦੇ ਲੜਕੇ ਨੇ ਘਰ 'ਚ ਰੱਖੀ ਕੁਹਾੜੀ ਨਾਲ ਸਵਰਨ 'ਤੇ ਇੰਨੇ ਵਾਰ ਕੀਤੇ ਕਿ ਉਸ ਦੀ ਇੱਕ ਲੱਤ ਦੇ ਟੁਕੜੇ-ਟੁਕੜੇ ਹੋ ਗਏ ਤੇ ਦੂਜੀ ਲੱਤ ਵੀ ਕੱਟੀ ਗਈ। ਇੰਨਾ ਹੀ ਨਹੀਂ ਗੁੱਸੇ 'ਚ ਆਏ ਨੌਜਵਾਨ ਨੇ ਸਵਰਨ ਦਾ ਪ੍ਰਾਈਵੇਟ ਪਾਰਟ ਵੀ ਕੱਟ ਦਿੱਤਾ। ਇਸ ਮਗਰੋਂ ਪਰਿਵਾਰਕ ਮੈਂਬਰ ਨੇ ਇਸ ਸਬੰਧੀ ਗ੍ਰਾਮ ਪੰਚਾਇਤ ਨੂੰ ਸੂਚਨਾ ਦਿੱਤੀ। ਕਰੀਬ ਦੋ ਘੰਟੇ ਬਾਅਦ ਜਦੋਂ ਪੰਚਾਇਤ ਉੱਥੇ ਪਹੁੰਚੀ ਤਾਂ ਸਵਰਨ ਖੂਨ ਨਾਲ ਲੱਥਪੱਥ ਪਿਆ ਸੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਉਧਰ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਕਰੀਬ 4 ਵਜੇ ਐਂਬੂਲੈਂਸ ਪਿੰਡ 'ਚ ਆਈ ਤੇ ਖੂਨ ਨਾਲ ਲੱਥਪੱਥ ਹਾਲਤ 'ਚ ਸਵਰਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ। ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਮਾਮਲੇ ਦੀ ਸੂਚਨਾ ਮਿਲੀ ਸੀ ਜਿਸ ਵਿੱਚ ਇੱਕ ਪੁੱਤਰ ਨੇ ਨਜਾਇਜ਼ ਸਬੰਧਾਂ ਕਾਰਨ ਆਪਣੀ ਮਾਂ ਦੇ ਪ੍ਰੇਮੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।
#PUNJABNEWS
#SAMACHARPUNJAB









sourceABPnews

ਤਾਜ਼ਾ ਖ਼ਬਰਾਂ
Gallery
Tags
Social Media