Breaking–ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
- Admin Default
- 09 Jul, 2024 01:32
Breaking–ਨੇਪਾਲੀ ਨੌਜਵਾਨ ਨੇ ਜਲੰਧਰ ਦੇ ਗੁਰਦੁਆਰਾ ਸਾਹਿਬ ਕੀਤੀ ਬੇਅਦਬੀ, ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਪੁੱਛਗਿੱਛ ਜਾਰੀ
Chandigarh
ਜਲੰਧਰ ਦੇ ਗੁਰਾਇਆ ਸਥਿਤ ਗੁਰਦੁਆਰੇ ਵਿੱਚ ਇੱਕ ਨੇਪਾਲੀ ਨੌਜਵਾਨ ਨੇ ਦਾਖ਼ਲ ਹੋ ਕੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੌਜਵਾਨ ਬਿਨਾਂ ਸਿਰ ਢੱਕ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ।
ਜਲੰਧਰ ਦੇ ਗੁਰਾਇਆ ਸਥਿਤ ਗੁਰਦੁਆਰੇ ਵਿੱਚ ਇੱਕ ਨੇਪਾਲੀ ਨੌਜਵਾਨ ਨੇ ਦਾਖ਼ਲ ਹੋ ਕੇ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਦੋਸ਼ੀ ਨੌਜਵਾਨ ਬਿਨਾਂ ਸਿਰ ਢੱਕ ਕੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ, ਖੁਸ਼ਕਿਸਮਤੀ ਨਾਲ ਉਕਤ ਨੌਜਵਾਨ ਨੂੰ ਗ੍ਰੰਥੀ ਅਤੇ ਹੋਰ ਲੋਕਾਂ ਨੇ ਪਹਿਲਾਂ ਹੀ ਰੋਕ ਲਿਆ। ਇਸ ਮਾਮਲੇ ਵਿੱਚ ਗੁਰਾਇਆ ਥਾਣਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਨੇਪਾਲ ਦੇ ਰਹਿਣ ਵਾਲੇ ਗਣੇਸ਼ ਖੜਕਾ ਵਜੋਂ ਹੋਈ ਹੈ। ਉਹ ਲੁਧਿਆਣਾ ਵਿੱਚ ਰਹਿ ਰਿਹਾ ਸੀ।







