:

ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ਾ ਤਸਕਰੀ ਕਰਨ ਵਾਲਾ ਵੱਡਾ ਸਮਗਲਰ ਕਾਬੂ ਕੀਤਾ www.samacharpunjab.com

0

ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਨਸ਼ਾ ਤਸਕਰੀ ਕਰਨ ਵਾਲਾ ਵੱਡਾ ਸਮਗਲਰ ਕਾਬੂ ਕੀਤਾ www.samacharpunjab.com

  ਬਰਨਾਲਾ 

 ਬਰਨਾਲਾ ਪੁਲਿਸ ਨੇ ਮੈਡੀਕਲ ਨਸ਼ੇ ਦਾ ਇੱਕ ਵੱਡਾ ਤਸਕਰ ਫੜਿਆ ਹੈ।  ਪੁਲਿਸ ਨੇ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਸ਼ਿਵ ਰਾਮ ਨੂੰ ਇੱਕ ਲੱਖ 37 ਹਜ਼ਾਰ 550 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ।  ਮੁਲਜ਼ਮ ਇਸ ਨਸ਼ੀਲੇ ਪਦਾਰਥ ਨੂੰ ਥਾਣਾ ਧਨੌਲਾ ਦੇ ਖੇਤਰ ਵਿੱਚ ਇੱਕ ਪਿਕਅੱਪ ਗੱਡੀ ਵਿੱਚ ਲਿਆ ਰਿਹਾ ਸੀ।  ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।  ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ, ਐਸਪੀ ਸੰਦੀਪ ਸਿੰਘ ਮੰਡ, ਡੀਐਸਪੀ ਰਾਜਿੰਦਰ ਪਾਲ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਥਾਣਾ ਧਨੌਲਾ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।  ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਮੁਲਜ਼ਮ ਦੇ ਸਬੰਧ ਵੱਡੇ ਪੱਧਰ ’ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਜੁੜੇ ਹੋਏ ਹਨ।  ਇਸ ਮਾਮਲੇ 'ਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਹਨ।  ਉਨ੍ਹਾਂ ਕਿਹਾ ਕਿ ਸੂਬੇ ਤੋਂ ਬਾਹਰ ਵੀ ਇਸ ਦੇ ਕੁਨੈਕਸ਼ਨ ਹੋਣ ਦੀ ਸੰਭਾਵਨਾ ਹੈ।  ਪੁਲਿਸ ਨਸ਼ਾ ਤਸਕਰੀ ਵਿੱਚ ਸ਼ਾਮਲ ਸਾਰੀਆਂ ਵੱਡੀਆਂ ਮੱਛੀਆਂ ਨੂੰ ਫੜੇਗੀ।

ਤਾਜ਼ਾ ਖ਼ਬਰਾਂ
Gallery
Tags
Social Media