:

ਸਰਕਾਰੀ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੀ ਮਾਮਲੇ ਵਿੱਚ ਆਇਆ ਅਦਾਲਤ ਦਾ ਫੈਸਲਾ www.samacharpunjab.com


ਸਰਕਾਰੀ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੀ ਮਾਮਲੇ ਵਿੱਚ ਆਇਆ ਅਦਾਲਤ ਦਾ ਫੈਸਲਾ 
www.samacharpunjab.com

   ਬਰਨਾਲਾ 

 ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਵਿੱਚ ਨਾਮਜ਼ਦ ਮੁਲਜ਼ਮ ਨੂੰ ਅਦਾਲਤ ਵਿੱਚ ਬਰੀ ਕਰ ਦਿੱਤਾ ਗਿਆ ਹੈ।  ਅਜੈ ਮਿੱਤਲ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਰਨਾਲਾ ਦੀ ਅਦਾਲਤ ਨੇ ਐਡਵੋਕੇਟ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਰੂਪ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਰੂੜੇਕੇ ਕਲਾਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ।   ਸਰਕਾਰੀ ਚੌਕੀਦਾਰ ਪ੍ਰੇਮ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਇਕਬਾਲ ਸਿੰਘ ਸਰਕਾਰੀ ਡਿਊਟੀ ਕਰ ਰਹੇ ਸਨ।  ਸਮਾਂ ਦੁਪਹਿਰ ਦੇ ਕਰੀਬ ਡੇਢ ਵਜੇ ਦਾ ਸੀ।  ਉਨ੍ਹਾਂ ਦੇ ਕੋਲ ਆ ਕੇ ਮੁਲਜ਼ਮ ਨੇ ਉਨ੍ਹਾਂ ਦੀ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਅਤੇ ਧਮਕੀਆਂ ਦਿੰਦੇ ਹੋਏ ਉਨ੍ਹਾਂ ਦੀ ਕੁੱਟਮਾਰ ਕੀਤੀ।  ਪੁਲਿਸ ਨੇ ਇਹ ਸ਼ਿਕਾਇਤ 1 ਜੁਲਾਈ 2023 ਨੂੰ ਦਰਜ ਕੀਤੀ ਸੀ।  ਮਾਣਯੋਗ ਅਦਾਲਤ ਵਿੱਚ ਮੁਲਜ਼ਮ ਵੱਲੋਂ ਵਕੀਲ ਧੀਰਜ ਕੁਮਾਰ ਪੇਸ਼ ਹੋਏ।  ਉਹਨਾਂ ਵੱਲੋਂ ਅਦਾਲਤ ਵਿੱਚ ਦਲੀਲ ਦਿੱਤੀ ਗਈ ਤੇ ਐਫਆਈਆਰ ਘਟਨਾ ਤੋਂ ਦੋ ਦਿਨ ਬਾਅਦ ਹੋਈ ਹੈ।  ਘਟਨਾ ਸਮੇਂ ਹਾਜ਼ਰ ਵਿਅਕਤੀ ਮੇਲ ਨਹੀਂ ਖਾਂਦੇ।  ਨਾਲ ਹੀ ਪੁਲਿਸ ਵੱਲੋਂ ਕਿਸੇ ਦਾ ਵੀ ਮੈਡੀਕਲ ਨਹੀਂ ਕਰਵਾਇਆ ਗਿਆ।  ਮਾਣਯੋਗ ਅਦਾਲਤ ਨੇ ਇਨ੍ਹਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮ ਨੂੰ ਬਰੀ ਕਰ ਦਿੱਤਾ।

ਤਾਜ਼ਾ ਖ਼ਬਰਾਂ
Gallery
Tags
Social Media